For the best experience, open
https://m.punjabitribuneonline.com
on your mobile browser.
Advertisement

ਸਾਬਕਾ ਵਿਧਾਇਕ ਗੋਲਡੀ ਵਿਜੀਲੈਂਸ ਅੱਗੇ ਪੇਸ਼

08:17 AM Mar 02, 2024 IST
ਸਾਬਕਾ ਵਿਧਾਇਕ ਗੋਲਡੀ ਵਿਜੀਲੈਂਸ ਅੱਗੇ ਪੇਸ਼
ਸੰਗਰੂਰ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਮਾਰਚ
ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਜਾਰੀ ਕੀਤੇ ਨੋਟਿਸ ਮਗਰੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਅੱਜ ਦੂਜੀ ਵਾਰ ਵਿਜੀਲੈਂਸ ਦੇ ਸਥਾਨਕ ਦਫ਼ਤਰ ਵਿੱਚ ਪਹੁੰਚੇ ਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ। ਦਲਵੀਰ ਸਿੰਘ ਗੋਲਡੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਦੂਰ ਕਰਨ ਦੇ ਉਦੇਸ਼ ਹਿਤ ਇਨ੍ਹਾਂ ਵਿਜੀਲੈਂਸ ਕੇਸਾਂ ਵਿੱਚ ਉਲਝਾਇਆ ਜਾ ਰਿਹਾ ਹੈ। ਗੋਲਡੀ ਨੇ ਕਿਹਾ ਕਿ ਉਨ੍ਹਾਂ ਆਪਣੀ ਜਾਇਦਾਦ ਸਬੰਧੀ ਸਾਰੀ ਜਾਣਕਾਰੀ ਲੋਕ ਸਭਾ ਦੀ ਉਪਚੋਣ ਮੌਕੇ ਚੋਣ ਕਮਸ਼ਿਨ ਨੂੰ ਦਿੱਤੀ ਹੋਈ ਹੈ ਅਤੇ ਜੇਕਰ ਕੋਈ ਵੀ ਜਾਣਕਾਰੀ ਵੱਖਰੀ ਮਿਲੇ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਹਨ। ਗੋਲਡੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਅਕਸ ਨੂੰ ਖ਼ਰਾਬ ਕਰਨ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕੰਮ ਵਿੱਚ ਰੁਕਾਵਟ ਪਾਏ ਜਾਣ ਦਾ ਵੀ ਦੋਸ਼ ਲਾਇਆ। ਦਲਬੀਰ ਗੋਲਡੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਫੋਨ ’ਤੇ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਐੱਸਐੱਸਪੀ ਸੰਗਰੂਰ ਨੂੰ ਦਿੱਤੀ ਗਈ ਸੀ, ਪਰ ਪੁਲੀਸ ਨੇ ਇਹ ਤਰਕ ਪੇਸ਼ ਕਰਦਿਆਂ ਕਿ ਫੋਨ ਪਾਕਿਸਤਾਨ ਤੋਂ ਆ ਰਹੇ ਹਨ, ਟਰੇਸ ਨਹੀਂ ਕੀਤੇ ਜਾ ਸਕਦੇ, ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×