ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਖੱਟਰ ਸਰਕਾਰ ਘੇਰੀ
06:36 AM Jul 31, 2023 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਜੁਲਾਈ
ਹਰਿਆਣਾ ਦੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਅਰੋੜਾ ਨੇ ਹੜ੍ਹ ਕਾਰਨ ਸੂਬੇ ਵਿੱਚ ਬਣੇ ਹਾਲਾਤ ਲਈ ਖੱਟਰ ਸਰਕਾਰ ਦਾ ਘਿਰਾਓ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੜ੍ਹਾਂ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਨਹੀਂ ਕੀਤੇ ਸਨ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਿਆ। ਅਰੋੜਾ ਅੱਜ ਆਪਣੇ ਦਫਤਰ ਵਿਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਸਰਕਾਰ ਬਰਸਾਤ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਬੈਠਕ ਕਰਦੀ ਹੈ। ਜਿਸ ਵਿਚ ਹੜ ਪ੍ਰਭਾਵਿਤ ਖੇਤਰਾਂ ਬਾਰੇ ਚਰਚਾ ਹੁੰਦੀ ਹੈ ਤੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਡਿਮਾਂਡ ਭੇਜੀ ਜਾਂਦੀ ਹੈ ਤੇ ਸਰਕਾਰ ਫੰਡ ਜਾਰੀ ਕਰਦੀ ਹੈ। ਸਰਕਾਰ ਵਲੋਂ ਜੋ ਫੰਡ ਭੇਜੇ ਗਏ ਹਨ, ਉਹ ਕਿੱਥੇ ਲੱਗੇ ਹਨ ਇਹ ਵੱਡਾ ਸਵਾਲ ਹੈ। ਸਰਕਾਰ ਨੂੰ ਇਸ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਾਉਣੀ ਚਾਹੀਦੀ ਹੈ।
Advertisement
Advertisement