For the best experience, open
https://m.punjabitribuneonline.com
on your mobile browser.
Advertisement

ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ

07:53 AM Jul 19, 2023 IST
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ
ਓਮਨ ਚਾਂਡੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆੲੀ
Advertisement

ਤਿਰੂਵਨੰਤਪੁਰਮ/ਬੰਗਲੂਰੂ, 18 ਜੁਲਾਈ
ਸੀਨੀਅਰ ਕਾਂਗਰਸ ਆਗੂ ਤੇ ਦੋ ਵਾਰ ਕੇਰਲਾ ਦੇ ਮੁੱਖ ਮੰਤਰੀ ਰਹੇ ਓਮਨ ਚਾਂਡੀ ਦਾ ਅੱਜ ਸੁਵੱਖਤੇ ਬੰਗਲੁਰੂ ਵਿਚ ਦੇਹਾਂਤ ਹੋ ਗਿਆ। ਸਾਬਕਾ ਮੁੱਖ ਮੰਤਰੀ ਦੀ ਮੌਤ ਬਾਰੇ ਜਾਣਕਾਰੀ ਉਨ੍ਹਾਂ ਦੇ ਪੁੱਤਰ ਚਾਂਡੀ ਓਮਨ ਨੇ ਸਾਂਝੀ ਕੀਤੀ। ਚਾਂਡੀ (79) ਨੇ ਬੰਗਲੁਰੂ ਦੇ ਪ੍ਰਾਈਵੇਟ ਹਸਪਤਾਲ ਵਿਚ ਅੱਜ ਸਵੇਰੇ 4.25 ’ਤੇ ਆਖ਼ਰੀ ਸਾਹ ਲਏ। ਉਨ੍ਹਾਂ ਦਾ ਕੁਝ ਮਹੀਨਿਆਂ ਤੋਂ ਬੰਗਲੂਰੂ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਆਗੂਆਂ ਸੋਨੀਆ ਤੇ ਰਾਹੁਲ ਗਾਂਧੀ ਨੇ ਅੱਜ ਬੰਗਲੂਰੂ ਵਿਚ ਹੀ ਚਾਂਡੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਤੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਵੀ ਹਾਜ਼ਰ ਸਨ। ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਨਿ ਵੀ ਚਾਂਡੀ ਨੂੰ ਸ਼ਰਧਾਂਜਲੀ ਭੇਟ ਕਰਨ ਪੁੱਜੇ। ਚਾਂਡੀ ਕੁੱਲ ਸੱਤ ਸਾਲ ਲਈ (2004-2006 ਤੇ 2011-16) ਦੋ ਵਾਰ ਕੇਰਲਾ ਦੇ ਮੁੱਖ ਮੰਤਰੀ ਰਹੇ। ਬੰਗਲੂਰੂ ਤੋਂ ਬਾਅਦ ਦੁਪਹਿਰ ਕਾਂਗਰਸ ਆਗੂ ਦੀ ਦੇਹ ਨੂੰ ਤਿਰੂਵਨੰਤਪੁਰਮ ਲਿਆਂਦਾ ਗਿਆ। ਭਲਕੇ ਸਾਬਕਾ ਮੁੱਖ ਮੰਤਰੀ ਦੀ ਦੇਹ ਨੂੰ ਜੱਦੀ ਕਸਬੇ ਪੁਥੂਪੱਲੀ ਲਿਜਾਇਆ ਜਾਵੇਗਾ। ਉੱਥੇ ਹੀ ਵੀਰਵਾਰ ਨੂੰ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀਆਂ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ, ਕਈ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਹੋਰਾਂ ਨੇ ਚਾਂਡੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟਾਇਆ। ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸੀਨੀਅਰ ਕਾਂਗਰਸ ਆਗੂ ਪ੍ਰਸ਼ਾਸਕੀ ਤਜਰਬੇ ਰਾਹੀਂ ‘ਅਮਿੱਟ ਛਾਪ ਛੱਡ ਗਏ ਹਨ।’ ਕੇਰਲਾ ਦੇ ਮੁੱਖ ਮੰਤਰੀ ਪਨਿਾਰਈ ਵਿਜਯਨ ਜੋ ਚਾਂਡੀ ਦੇ ਨਾਲ ਹੀ 1970 ’ਚ ਵਿਧਾਇਕ ਬਣੇ ਸਨ, ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਿਆਸਤ ਦਾ ਮਹੱਤਵਪੂਰਨ ਅਧਿਆਏ ਖ਼ਤਮ ਹੋ ਗਿਆ ਹੈ। -ਪੀਟੀਆਈ

Advertisement

ਲਗਾਤਾਰ 53 ਸਾਲ ਵਿਧਾਇਕ ਰਹੇ ਚਾਂਡੀ
ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੇ ਸੀਨੀਅਰ ਆਗੂ ਏਕੇ ਐਂਟਨੀ ਤੇ ਵਾਇਲਾਰ ਰਵੀ ਨਾਲ ਮਿਲ ਕੇ ਕੇਰਲਾ ਵਿਚ ਕਾਂਗਰਸ ਨੂੰ ਪੱਕੇ ਪੈਰੀਂ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਉਹ ਕੇਰਲਾ ਦੀ ਵਿਧਾਨ ਸਭਾ ਵਿਚ ਸਭ ਤੋਂ ਵੱਧ ਸਮਾਂ ਵਿਧਾਇਕ ਰਹੇ। ਕੋਟਿਅਮ ਜ਼ਿਲ੍ਹੇ ਦੀ ਪੁਥੂਪੱਲੀ ਸੀਟ ਤੋਂ ਉਹ ਲਗਾਤਾਰ 53 ਸਾਲ ਵਿਧਾਇਕ ਬਣ ਕੇ ਵਿਧਾਨ ਸਭਾ ਪਹੁੰਚਦੇ ਰਹੇ।

Advertisement
Tags :
Author Image

sukhwinder singh

View all posts

Advertisement
Advertisement
×