ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦਾ ਦੇਹਾਂਤ, ਸਸਕਾਰ ਵੀਰਵਾਰ ਨੂੰ
ਬੰਗਲੌਰ/ਤਿ
ਰੂਵਨੰਤਪੁਰਮ, 18 ਜੁਲਾਈਕੇਰਲ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕਾਂਗਰਸ ਦੇ ਸੀਨੀਅਰ ਆਗੂ ਓਮਨ ਚਾਂਡੀ ਦਾ ਅੱਜ ਤੜਕੇ ਬੰਗਲੌਰ ਵਿੱਚ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਚਾਂਡੀ ਦੇ ਬੇਟੇ ਚਾਂਡੀ ਓਮਨ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਰਾਹੀਂ ਆਪਣੇ ਪਿਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ, ‘ਅੱਪਾ ਦਾ ਦੇਹਾਂਤ ਹੋ ਗਿਆ ਹੈ।’ ਕੇਰਲ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਸਨਮਾਨ ਵਜੋਂ ਮੰਗਲਵਾਰ ਨੂੰ ਜਨਤਕ ਛੁੱਟੀ ਅਤੇ ਦੋ ਦਨਿ ਦੇ ਸੋਗ ਦਾ ਐਲਾਨ ਕੀਤਾ ਹੈ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਓਮਨ ਚਾਂਡੀ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਸਵੇਰੇ 4.25 ਵਜੇ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਓਮਨ ਚਾਂਡੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਇਲਾਜ ਲਈ ਬੰਗਲੌਰ ਵਿੱਚ ਸਨ। ਉਹ ਦੋ ਵਾਰ ਕੇਰਲ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਇਸ ਅਹੁਦੇ 'ਤੇ ਸੱਤ ਸਾਲ (2004 ਤੋਂ 2006 ਅਤੇ ਫਿਰ 2011 ਤੋਂ 2016 ਤੱਕ) ਸੇਵਾ ਕੀਤੀ। ਕੇਰਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਸਨ ਨੇ ਕਿਹਾ ਕਿ ਚਾਂਡੀ ਦਾ ਅੰਤਿਮ ਸੰਸਕਾਰ ਵੀਰਵਾਰ ਦੁਪਹਿਰ ਨੂੰ ਕੋਟਾਯਮ ਨੇੜੇ ਪੁਥੁਪੱਲੀ ਚਰਚ 'ਚ ਕੀਤਾ ਜਾਵੇਗਾ।