For the best experience, open
https://m.punjabitribuneonline.com
on your mobile browser.
Advertisement

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜ਼ਹਰੂਦੀਨ ਈਡੀ ਅੱਗੇ ਪੇਸ਼

07:35 AM Oct 09, 2024 IST
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਜ਼ਹਰੂਦੀਨ ਈਡੀ ਅੱਗੇ ਪੇਸ਼
ਹੈਦਾਰਾਬਾਦ ਵਿੱਚ ਈਡੀ ਦੇ ਦਫ਼ਤਰ ਪੁੱਜਦੇ ਹੋਏ ਸਾਬਕਾ ਕ੍ਰਿਕਟਰ ਮੁਹੰਮਦ ਅਜ਼ਹਰੂਦੀਨ। -ਫੋਟੋ: ਪੀਟੀਆਈ
Advertisement

ਹੈਦਰਾਬਾਦ, 8 ਅਕਤੂਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸੀ ਆਗੂ ਮੁਹੰਮਦ ਅਜ਼ਹਰੂਦੀਨ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (ਐੱਚਸੀਏ) ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਇਕ ਮਾਮਲੇ ਵਿੱਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਏ। ਇਸ ਦੌਰਾਨ ਸੰਘੀ ਏਜੰਸੀ ਵੱਲੋਂ ਉਨ੍ਹਾਂ ਕੋਲੋਂ 9 ਘੰਟੇ ਪੁੱਛ ਪੜਤਾਲ ਕੀਤੀ ਗਈ ਅਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਤਹਿਤ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਇਸ ਤੋਂ ਪਹਿਲਾਂ 61 ਸਾਲਾ ਸਾਬਕਾ ਸੰਸਦ ਮੈਂਬਰ ਨੂੰ 3 ਅਕਤੂਬਰ ਨੂੰ ਸੰਘੀ ਏਜੰਸੀ ਮੂਹਰੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਕੁਝ ਸਮਾਂ ਮੰਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ 8 ਅਕਤੂਬਰ ਨੂੰ ਸੱਦਿਆ ਗਿਆ। ਸਫੈਦ ਕੁੜਤਾ-ਪਜਾਮਾ ਪਹਿਨ ਕੇ ਅਜ਼ਹਰੂਦੀਨ ਸਵੇਰੇ ਕਰੀਬ 11 ਵਜੇ ਫ਼ਤਹਿ ਮੈਦਾਨ ਰੋਡ ’ਤੇ ਸਥਿਤ ਈਡੀ ਦਫ਼ਤਰ ਪੁੱਜੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਕਾਨੂੰਨੀ ਟੀਮ ਵੀ ਸੀ। ਇਹ ਜਾਂਚ ਐੱਚਸੀਏ ਵਿੱਚ ਕਥਿਤ ਵਿੱਤੀ ਬੇਨਿਯਮੀਆਂ ਨਾਲ ਜੁੜੀ ਹੈ। ਈਡੀ ਨੇ ਇਸ ਸਬੰਧ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਛਾਪਾ ਮਾਰਿਆ ਸੀ। ਸੂਤਰਾਂ ਨੇ ਦੱਸਿਆ ਕਿ ਐੱਚਸੀਏ ਪ੍ਰਧਾਨ ਦੇ ਤੌਰ ’ਤੇ ਅਜ਼ਹਰੂਦੀਨ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੀ ਭੂਮਿਕਾ ਏਜੰਸੀ ਦੀ ਜਾਂਚ ਦੇ ਦਾਇਰੇ ਵਿੱਚ ਹੈ। ਅਜ਼ਹਰੂਦੀਨ ਨੇ ਪਿਛਲੇ ਸਾਲ ਤਿਲੰਗਾਨਾ ਵਿਧਾਨ ਸਭਾ ਦੀ ਚੋਣ ਲੜੀ ਸੀ ਪਰ ਹਾਰ ਗਏ ਸਨ। ਪਿਛਲੇ ਸਾਲ ਤਿਲੰਗਾਨਾ ਪੁਲੀਸ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਲਗਾਏ ਦੋਸ਼ ਝੂਠੇ ਹਨ। ਮਨੀ ਲਾਂਡਰਿੰਗ ਦਾ ਇਹ ਮਾਮਲਾ ਤਿਲੰਗਾਨਾ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਐੱਚਸੀਏ ਦੇ 20 ਕਰੋੜ ਰੁਪਏ ਦੇ ਕਥਿਤ ਅਪਰਾਧਿਕ ਗਲਤ ਇਸਤੇਮਾਲ ਦੇ ਸਬੰਧ ਵਿੱਚ ਦਰਜ ਕੀਤੀਆਂ ਗਈਆਂ ਤਿੰਨ ਐੱਫਆਈਆਰਜ਼ ਅਤੇ ਦੋਸ਼ ਪੱਤਰਾਂ ਨਾਲ ਸਬੰਧਤ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement