ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ
10:06 PM Aug 04, 2023 IST
ਨਵੀਂ ਦਿੱਲੀ, 4 ਅਗਸਤ
Advertisement
ਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਹੁਕਮ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਪਾਸ ਕੀਤੇ। ਬੈਂਚ ਨੇ ਇਹ ਹੁਕਮ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਵੱਲੋਂ ਇਹ ਆਖੇ ਜਾਣ ਕਿ ਸਿਖਰਲੀ ਅਦਾਲਤ ਇਸ ਅਹੁਦੇ ਲਈ ਕਿਸੇ ਨੂੰ ਵੀ ਚੁਣ ਸਕਦੀ ਹੈ, ਮਗਰੋਂ ਪਾਸ ਕੀਤਾ। -ਪੀਟੀਆਈ
Advertisement
Advertisement
Advertisement