ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਯੂਪੀਐੱਸਸੀ ਦੀ ਚੇਅਰਪਰਸਨ ਨਿਯੁਕਤ
07:04 AM Aug 01, 2024 IST
ਨਵੀਂ ਦਿੱਲੀ:
Advertisement
ਸਰਕਾਰ ਨੇ ਸਾਬਕਾ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਚੇਅਰਪਰਸਨ ਨਿਯੁਕਤ ਕੀਤਾ ਹੈ। ਉਹ ਮਨੋਜ ਸੋਨੀ ਦੀ ਥਾਂ ਲੈਣਗੇ, ਜਿਨ੍ਹਾਂ 4 ਜੁਲਾਈ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਂਧਰਾ ਪ੍ਰਦੇਸ਼ ਕੇਡਰ ਦੀ 1983 ਬੈਚ ਦੀ ਆਈਏਐੱਸ ਅਧਿਕਾਰੀ ਸੂਦਨ, ਜੋ ਮੌਜੂਦਾ ਸਮੇਂ ਯੂਪੀਐੱਸਸੀ ਦੇ ਮੈਂਬਰ ਹਨ, ਵੀਰਵਾਰ ਨੂੰ ਅਹੁਦੇ ਦਾ ਚਾਰਜ ਲੈਣਗੇ। -ਪੀਟੀਆਈ
Advertisement
Advertisement