ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹੰਸ ਰਾਜ ਹੰਸ ਦੇ ਚੋਣ ਪ੍ਰਚਾਰ ਵਿੱਚ ਤੁਰੇ ਸਾਬਕਾ ਡੀਜੀਪੀ

07:16 AM Apr 27, 2024 IST
ਚੋਣ ਜਲਸੇ ਵਿੱਚ ਹੰਸ ਰਾਜ ਹੰਸ ਨਾਲ ਸਾਬਕਾ ਡੀਜੀਪੀ ਪੀਐੱਸ ਗਿੱਲ ਤੇ ਹੋਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਅਪਰੈਲ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਲੰਮੇ ਸਮੇਂ ਤੋਂ ਸਿਆਸੀ ਹਾਸ਼ੀਏ ’ਤੇ ਚੱਲ ਰਹੇ ਸਾਬਕਾ ਡੀਜੀਪੀ ਪਰਮਦੀਪ ਸਿੰਘ ਗਿੱਲ ਨੂੰ ਚੋਣ ਮੁਹਿੰਮ ਵਿੱਚ ਆਪਣੇ ਨਾਲ ਤੋਰ ਲੈਣ ਵਿਚ ਸਫਲਤਾ ਹਾਸਲ ਕੀਤੀ ਹੈ ਹਾਲਾਂਕਿ ਉਨ੍ਹਾਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਚੁੱਪ ਵੱਟੀ ਰੱਖੀ ਸੀ। ਸਾਬਕਾ ਡੀਜੀਪੀ ਦਾ ਸਿਰਫ਼ ਇਸ ਹਲਕੇ ’ਚ ਨਹੀਂ ਸਗੋਂ ਦੂਜਿਆਂ ਹਲਕਿਆਂ ਵਿਚ ਚੰਗਾ ਰਸੂਖ ਹੈ। ਦੂਜੇ ਪਾਸੇ ਸੂਬੇ ’ਚ ਕਿਸਾਨ ਵਿਰੋਧ ਕਾਰਨ ਪੰਜਾਬ ਦੀਆਂ ਲੋਕ ਸਭਾ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ ਬਣੀ ਹੋਈ ਹੈ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਉਨ੍ਹਾਂ ਪਹਿਲਾਂ ਗਲਵੱਕੜੀ ਪਾਈ ਤੇ ਫ਼ਿਰ ਉਨ੍ਹਾਂ ਨੂੰ ਨਿਮਰਤਾ ਸਾਹਿਤ ਚੋਣ ਮੁਹਿੰਮ ਦੀ ਕਮਾਨ ਸਾਂਭਣ ਲਈ ਆਖਿਆ। ਉਨ੍ਹਾਂ ਦੀ ਅੱਜ ਇਥੇ ਇਹ ਪਹਿਲੀ ਮਿਲਣੀ ਸੀ। ਦੂਜੇ ਪਾਸੇ ਇਸ ਵਾਰ ਵੋਟਰਾਂ ਦੀ ਚੁੱਪ ਕਾਰਨ ਸਿਆਸੀ ਆਗੂਆਂ ਨੂੰ ਤਰੇਲੀਆਂ ਆਉਣ ਲੱਗੀਆਂ ਹਨ। ਇੱਕ ਸਿਆਸੀ ਆਗੂ ਦਾ ਮੰਨਣਾ ਹੈ ਕਿ ਇਸ ਵਾਰ ਉਮੀਦਵਾਰਾਂ ’ਚ ਪਾਰਟੀ ਦੇ ਹੱਕ ਵਿਚ ਹਵਾ ਜਾਂ ਨਤੀਜਿਆਂ ਪ੍ਰਤੀ ਪਹਿਲਾਂ ਵਾਲਾ ਚਾਅ ਨਹੀਂ ਦਿਖਾਈ ਦੇ ਰਿਹਾ। ਲੋਕਾਂ ਦੇ ਘਰਾਂ ’ਤੇ ਕਿਸੇ ਸਿਆਸੀ ਪਾਰਟੀ ਦਾ ਝੰਡਾ ਵੀ ਨਹੀਂ ਆਸੀ ਆਗੂਆਂ ਅੱਗੇ ਕਾਫੀ ਦਿਖ ਰਿਹਾ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਅੱਜ ਕਸਬਾ ਅਜੀਤਵਾਲ, ਬੱਧਨੀ ਕਲਾਂ ਤੇ ਹੋਰਨਾਂ ਥਾਵਾਂ ਉੱਤੇ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਡੀਜੀਪੀ ਪੀਐੱਸ ਗਿੱਲ, ਸਾਬਕਾ ਸੂਚਨਾਂ ਕਮਿਸ਼ਨਰ ਨਿਧੜਕ ਸਿੰਘ ਬਰਾੜ ਤੇ ਹੋਰ ਆਗੂ ਮੌਜੂਦ ਰਹੇ। ਇਸ ਦੌਰਾਨ ਕਿਸਾਨਾਂ ਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜ਼ੀ ਕੀਤੀ।

Advertisement

Advertisement
Advertisement