For the best experience, open
https://m.punjabitribuneonline.com
on your mobile browser.
Advertisement

ਸਾਬਕਾ ਕ੍ਰਿਕਟਰ ਪ੍ਰਵੀਨ ਕੁਮਾਰ ਤੇ ਪੁੱਤਰ ਸੜਕ ਹਾਦਸੇ ’ਚ ਵਾਲ-ਵਾਲ ਬਚੇ

07:04 AM Jul 06, 2023 IST
ਸਾਬਕਾ ਕ੍ਰਿਕਟਰ ਪ੍ਰਵੀਨ ਕੁਮਾਰ ਤੇ ਪੁੱਤਰ ਸੜਕ ਹਾਦਸੇ ’ਚ ਵਾਲ ਵਾਲ ਬਚੇ
Advertisement

ਮੇਰਠ: ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਤੇਜ਼ ਗੇਦਬਾਜ਼ ਪ੍ਰਵੀਨ ਕੁਮਾਰ ਅਤੇ ੳੁਸ ਦਾ ਪੁੱਤਰ ਸੜਕ ਹਾਦਸੇ ਵਿੱਚ ਵਾਲ-ਵਾਲ ਬਚ ਗਏ। ਸਾਬਕਾ ਕ੍ਰਿਕਟ ਖਿਡਾਰੀ ਦੀ ਐੱਸਯੂਵੀ ਨੂੰ ਇੱਕ ਕੈਂਟਰ ਵੱਲੋਂ ਟੱਕਰ ਮਾਰਨ ਕਾਰਨ ਇਹ ਹਾਦਸਾ ਵਾਪਰਿਆ। ਭਾਰਤ ਲੲੀ ਛੇ ਟੈਸਟ, 68 ਇੱਕ ਰੋਜ਼ਾ ਅਤੇ 10 ਟੀ-20 ਖੇਡ ਚੁੱਕੇ ਪ੍ਰਵੀਨ ਨੇ ਦੱਸਿਆ ਕਿ ੳੁਹ ਅਤੇ ੳੁਸ ਦਾ ਪੁੱਤਰ ਠੀਕ ਹਨ। ੳੁਸ ਨੇ ਦੱਸਿਆ ਕਿ ੳੁਹ ਆਪਣੇ ਭਤੀਜੇ ਨੂੰ ਛੱਡਣ ਗਿਆ ਸੀ, ਜਦੋਂ ਤੇਜ਼ ਰਫ਼ਤਾਰ ਇੱਕ ਵੱਡੇ ਟਰੱਕ ਨੇ ਰਾਤ 9:30 ਵਜੇ ਦੇ ਕਰੀਬ ੳੁਸ ਦੀ ਕਾਰ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਸਾਬਕਾ ਖਿਡਾਰੀ ਨੇ ਦੱਸਿਆ ਕਿ ਹਾਦਸੇ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗੲੀ। ਸਰਕਲ ਅਧਿਕਾਰੀ (ਸਿਵਲ ਲਾਈਨ) ਅਰਵਿੰਦ ਚੌਰਸੀਆ ਨੇ ਦੱਸਿਆ ਕਿ ਬਾਗਪਤ ਰੋਡ ’ਤੇ ਮੁਲਤਾਨ ਨਗਰ ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਆਪਣੇ ਪੁੱਤਰ ਨਾਲ ਕਾਰ ਵਿੱਚ ਪਾਂਡਵ ਨਗਰ ਤੋਂ ਆ ਰਿਹਾ ਸੀ, ਜਦੋਂ ਇਹ ਘਟਨਾ ਵਾਪਰੀ। ੳੁਨ੍ਹਾਂ ਦੱਸਿਆ ਕਿ ਟਰੱਕ ਡਰਾੲੀਵਰ ਨੂੰ ਗ੍ਰਿਫ਼ਤਾਰ ਕਰਕੇ ੳੁਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੀਟੀਆੲੀ

Advertisement

Advertisement
Tags :
Author Image

sukhwinder singh

View all posts

Advertisement
Advertisement
×