ਸਾਬਕਾ ਕੌਂਸਲਰ ਤੇ ਸਾਥੀ ‘ਆਪ’ ਵਿੱਚ ਸ਼ਾਮਲ
09:19 AM Dec 08, 2024 IST
ਫਗਵਾੜਾ: ਭਾਜਪਾ ਆਗੂ ਤੇ ਸਾਬਕਾ ਕੌਂਸਲਰ ਵਿੱਕੀ ਸੂਦ ਨੇ ਸਾਥੀਆਂ ਸਣੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰਵਾਉਣ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਪੁੱਜੇ। ਸੂਦ ਨੇ ਕਿਹਾ ਕਿ ਉਹ ਭਾਜਪਾ ਦੀ ਆਲੋਚਨਾਤਮਕ ਨੀਤੀਆਂ ਤੇ ਆਮ ਜਨਤਾ ਦੇ ਹੱਕਾਂ ਨੂੰ ਅਣਦੇਖਿਅਆ ਕਰਨ ਤੋਂ ਨਿਰਾਸ਼ ਸਨ। ਡਾ. ਚੱਬੇਵਾਲ ਨੇ ਆਗੂਆਂ ਦਾ ਸੁਆਗਤ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹਰਜੀ ਮਾਨ, ਦਰਵੇਸ਼ ਪਿੰਡ, ਵਰੁਣ ਬੰਗੜ ਸਰਪੰਚ, ਗੁਰਦੀਪ ਦੀਪਾ, ਓਮ ਪ੍ਰਕਾਸ਼ ਬਿੱਟੂ, ਬੋਬੀ ਬੇਦੀ, ਦਰਸ਼ਨ ਧਰਮਸ਼ੋਤ, ਜਸਪਾਲ ਸਿੰਘ ਅਤੇ ਰਵੀ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement