For the best experience, open
https://m.punjabitribuneonline.com
on your mobile browser.
Advertisement

ਸਾਬਕਾ ਕਾਂਗਰਸੀ ਆਗੂ ਰਾਧਿਕਾ ਖੇੜਾ ਤੇ ਅਦਾਕਾਰ ਸ਼ੇਖਰ ਸੁਮਨ ਭਾਜਪਾ ’ਚ ਸ਼ਾਮਲ

07:31 AM May 08, 2024 IST
ਸਾਬਕਾ ਕਾਂਗਰਸੀ ਆਗੂ ਰਾਧਿਕਾ ਖੇੜਾ ਤੇ ਅਦਾਕਾਰ ਸ਼ੇਖਰ ਸੁਮਨ ਭਾਜਪਾ ’ਚ ਸ਼ਾਮਲ
ਸ਼ੇਖਰ ਸੁਮਨ ਅਤੇ ਰਾਧਿਕਾ ਖੇੜਾ ਭਾਜਪਾ ਪ੍ਰਧਾਨ ਜੇਪੀ ਨੱਢਾ ਨਾਲ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 7 ਮਈ
ਸਾਬਕਾ ਕਾਂਗਰਸੀ ਆਗੂ ਰਾਧਿਕਾ ਖੇੜਾ ਤੇ ਅਦਾਕਾਰ ਸ਼ੇਖਰ ਸੁਮਨ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਮੀਡੀਆ ਵਿਭਾਗ ਦੀ ਸਾਬਕਾ ਕੌਮੀ ਕੋਆਰਡੀਨੇਟਰ ਖੇੜਾ ਨੇ ਪਾਰਟੀ ਦੇ ਛੱਤੀਸਗੜ੍ਹ ਦਫ਼ਤਰ ’ਚ ਇੱਕ ਨੇਤਾ ਨਾਲ ਹੋਈ ਤਕਰਾਰ ਤੋਂ ਕੁਝ ਦਿਨਾਂ ਬਾਅਦ ਐਤਵਾਰ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਕਾਂਗਰਸੀ ਮੁਖੀ ਮਲਿਕਾਰਜੁਨ ਖੜਗੇ ਨੂੰ ਭੇਜੇ ਅਸਤੀਫ਼ੇ ’ਚ ਖੇੜਾ ਨੇ ਕਿਹਾ ਸੀ ਕਿ ਉਹ ਅਯੁੱਧਿਆ ’ਚ ਰਾਮ ਮੰਦਿਰ ਦੀ ਆਪਣੀ ਯਾਤਰਾ ਨੂੰ ਲੈ ਕੇ ਪਾਰਟੀ ’ਚ ਵਿਰੋਧ ਦਾ ਸਾਹਮਣਾ ਕਰ ਰਹੀ ਹੈ।
ਬੌਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਲੋਕਾਂ ਦੇ ਮਨਪਸੰਦ ਕਲਾਕਾਰ ਸੁਮਨ ਨੇ ਕਰੀਬ 15 ਸਾਲਾਂ ਦੇ ਵਕਫ਼ੇ ਮਗਰੋਂ ਰਾਜਨੀਤੀ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ ਤੋਂ ਬਿਹਾਰ ਦੀ ਪਟਨਾ ਸਾਹਿਬ ਸੀਟ ਤੋਂ ਲੜੀਆਂ ਸਨ ਪਰ ਇਸ ’ਚ ਉਹ ਤੀਜੇ ਨੰਬਰ ’ਤੇ ਰਹੇ ਸਨ। ਖੇੜਾ ਤੇ ਸੁਮਨ ਦੋਵਾਂ ਇਥੇ ਪਾਰਟੀ ਦੇ ਮੁੱਖ ਦਫ਼ਤਰ ’ਚ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਤੇ ਮੀਡੀਆ ਵਿਭਾਗ ਦੇ ਮੁਖੀ ਅਨਿਲ ਬਲੂਨੀ ਸਣੇ ਕਈ ਆਗੂਆਂ ਦੀ ਮੌਜੂਦਗੀ ’ਚ ਭਾਜਪਾ ਵਿੱਚ ਸ਼ਾਮਲ ਹੋਏ। ਖੇੜਾ ਨੇ ਦੋਸ਼ ਲਾਇਆ ਕਿ ਕਾਂਗਰਸ ‘ਸਨਾਤਨ ਵਿਰੋਧੀ, ਹਿੰਦੂ ਵਿਰੋਧੀ ਤੇ ਰਾਮ ਵਿਰੋਧੀ’’ ਬਣ ਗਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×