ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਸੰਸਦ ਰਤਨ ਐਵਾਰਡ ਨਾਲ ਹੋਵੇਗਾ ਸਨਮਾਨ

10:52 PM May 18, 2025 IST
featuredImage featuredImage

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਈ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸਣੇ 17 ਐੱਮਪੀ’ਜ਼ ਨੂੰ ਮਾਣਮੱਤੇ ਸੰਸਦ ਰਤਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਜਾਵੇਗਾ।

Advertisement

ਇਹ ਪੁਰਸਕਾਰ ਸੰਸਦੀ ਕਾਰਜਾਂ ਵਿੱਚ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਜਿਸ ਵਿੱਚ ਵਿਚਾਰ ਚਰਚਾ ਵਿੱਚ ਹਿੱਸਾ ਲੈਣਾ, ਸਵਾਲ ਪੁੱਛਣੇ ਅਤੇ ਵਿਧਾਨਕ ਸਰਗਰਮੀਆਂ ਵਿੱਚ ਸ਼ਮੂਲੀਅਤ ਸ਼ਾਮਲ ਹਨ। ਚੰਨੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੇ ਚੇਅਰਪਰਸਨ ਹਨ। ਉਨ੍ਹਾਂ ਦੀ ਕਿਸਾਨੀ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਠੋਸ ਖੇਤੀਬਾੜੀ ਸੁਧਾਰਾਂ ਦੀ ਤਜਵੀਜ਼ ਰੱਖਣ ਲਈ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵੱਲੋਂ ਸਥਾਪਿਤ ਸੰਸਦ ਰਤਨ ਪੁਰਸਕਾਰ, ਸੰਸਦੀ ਪ੍ਰਦਰਸ਼ਨ ਦੀ ਡੇਟਾ-ਅਧਾਰਤ ਸਮੀਖਿਆਂ ’ਤੇ ਅਧਾਰਤ ਹਨ। ਜੇਤੂਆਂ ਦੀ ਚੋਣ ਪੱਛੜੇ ਵਰਗਾਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਹੰਸਰਾਜ ਅਹੀਰ ਦੀ ਪ੍ਰਧਾਨਗੀ ਵਾਲੀ ਜਿਊਰੀ ਕਮੇਟੀ ਵੱਲੋਂ ਕੀਤੀ ਗਈ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਸਨਮਾਨਿਤ ਕਰਦਾ ਹੈ ਜਿਨ੍ਹਾਂ ਨੇ ਭਾਰਤ ਦੇ ਜਮਹੂਰੀ ਅਮਲ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Advertisement

ਇਸ ਵੱਕਾਰੀ ਪੁਰਸਕਾਰ ਲਈ ਚੁਣੇ ਹੋਰਨਾਂ ਐੱਮਪੀ’ਜ਼ ਵਿਚ ਸਮਿਤਾ ਵਾਘ (ਭਾਜਪਾ), ਅਰਵਿੰਦ ਸਾਵੰਤ (ਸ਼ਿਵ ਸੈਨਾ ਯੂਬੀਟੀ), ਨਰੇਸ਼ ਗਣਪਤ ਮਹਸਕੇ (ਸ਼ਿਵ ਸੈਨਾ), ਵਰਸ਼ਾ ਗਾਇਕਵਾੜ (ਕਾਂਗਰਸ), ਮੇਧਾ ਕੁਲਕਰਨੀ (ਭਾਜਪਾ), ਪ੍ਰਵੀਨ ਪਟੇਲ (ਭਾਜਪਾ), ਰਵੀ ਕਿਸ਼ਨ (ਭਾਜਪਾ), ਨਿਸ਼ੀਕਾਂਤ ਦੂਬੇ (ਭਾਜਪਾ), ਬਿਦਯੁਤ ਬਾਰਨ ਮਹਾਤੋ (ਭਾਜਪਾ), ਪੀਪੀ ਚੌਧਰੀ (ਭਾਜਪਾ), ਮਦਨ ਰਾਠੌਰ (ਭਾਜਪਾ), ਸੀਐਨ ਅੰਨਾਦੁਰਾਈ (ਡੀਐਮਕੇ), ਦਿਲੀਪ ਸੈਕੀਆ (ਭਾਜਪਾ), ਭਰਤਹਰੀ ਮਹਿਤਾਬ(ਭਾਜਪਾ), ਸੁਪ੍ਰਿਆ ਸੂਲੇ (ਐੱਨਸੀਪੀ ਐੱਸਪੀ), ਐੱਨਕੇ ਪ੍ਰੇਮਚੰਦਰਨ (ਆਰਐੱਸਪੀ) ਸ਼ਾਮਲ ਹਨ।

Advertisement
Tags :
Sansad Ratna Award