ਸਾਬਕਾ ਕੈਬਨਿਟ ਮੰਤਰੀ ਰਣਦੀਪ ਨਾਭਾ ਸੜਕ ਹਾਦਸੇ ’ਚ ਜ਼ਖਮੀ
11:58 AM May 27, 2025 IST
ਮੋਹਿਤ ਸਿੰਗਲਾ
ਨਾਭਾ, 27 ਮਈ
Advertisement
ਕਾਂਗਰਸ ਸਰਕਾਰ ’ਚ ਖੇਤੀਬਾੜੀ ਮੰਤਰੀ ਰਹੇ ਰਣਦੀਪ ਸਿੰਘ ਨਾਭਾ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਐਤਵਾਰ ਨੂੰ ਨਾਭਾ ਵਿਖੇ ਸੰਵਿਧਾਨ ਬਚਾਓ ਰੈਲੀ ਤੋਂ ਬਾਅਦ ਰਾਤ ਨੂੰ ਵਾਪਸ ਚੰਡੀਗੜ੍ਹ ਜਾਂਦੇ ਸਮੇਂ ਨਾਭਾ ਪਟਿਆਲਾ ਰੋਡ ’ਤੇ ਘਮਰੌਦਾ ਪਿੰਡ ਕੋਲ ਉਨ੍ਹਾਂ ਦੀ ਗੱਡੀ ਦਰਖਤ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਇਸ ਦੌਰਾਨ ਰਣਦੀਪ ਸਿੰਘ ਖ਼ੁਦ ਗੱਡੀ ਚਲਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਰੈਲੀ ਦੀ ਸਮਾਪਤੀ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਸਨ ਇਸ ਦੌਰਾਨ ਹਨੇਰੇ ਵਿੱਚ ਟਾਇਰ ਹੇਠਾਂ ਕੁੱਝ ਆਇਆ ਅਤੇ ਸੰਤੁਲਨ ਵਿਗੜਣ ਕਾਰਨ ਕੇ ਕਾਰ ਦਰੱਖਤ ’ਚ ਜਾ ਵੱਜੀ। ਇਸ ਹਾਦਸੇ ਵਿਚ ਰਣਦੀਪ ਸਿੰਘ ਦੇ ਸਰੀਰ ’ਤੇ ਗਈ ਜਗ੍ਹਾ ਸੱਟ ਲੱਗੀ ਹੈ, ਹਾਲਾਂਕਿ ਨਾਲ ਬੈਠੇ ਗੰਨਮਨ ਦੀ ਸੱਟ ਫੇਟ ਤੋਂ ਬੱਚਤ ਰਹੀ।
Advertisement
Advertisement