ਸਾਬਕਾ ਕਰੋਬਾਰੀ ਕ੍ਰਿਸਟੋਫਰ ਲਕਸਨ ਹੋਣਗੇ ਨਿਊਜ਼ੀਲੈਂਡ ਦੇ ਨਵੇਂ ਪ੍ਰਧਾਨ ਮੰਤਰੀ
05:25 PM Oct 14, 2023 IST
ਆਕਲੈਂਡ, 14 ਅਕਤੂਬਰ
ਸਾਬਕਾ ਕਾਰੋਬਾਰੀ ਕ੍ਰਿਸਟੋਫਰ ਲਕਸਨ ਨੇ ਅੱਜ ਨਿਊਜ਼ੀਲੈਂਡ ਦੀਆਂ ਚੋਣਾਂ ਵਿੱਚ ਫੈਸਲਾਕੁਨ ਜਿੱਤ ਹਾਸਲ ਕੀਤੀ ਅਤੇ ਹੁਣ ਉਹ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ। ਉਦਾਰਵਾਦੀ ਸਰਕਾਰ ਦੇ ਛੇ ਸਾਲਾਂ ਬਾਅਦ ਲੋਕਾਂ ਨੇ ਬਦਲਾਅ ਲਈ ਵੋਟ ਦਿੱਤੀ। ਸੱਤਾ ਤੋਂ ਬਾਹਰ ਜਾਣ ਵਾਲੀ ਸਰਕਾਰ ਦੀ ਅਗਵਾਈ ਜ਼ਿਆਦਾਤਰ ਸਮੇਂ ਲਈ ਜੈਸਿੰਡਾ ਆਰਡਰਨ ਦੁਆਰਾ ਕੀਤੀ ਗਈ ਸੀ। ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਦੌਰਾਨ ਲਕਸਨ (53) ਆਕਲੈਂਡ ਵਿੱਚ ਸਮਾਗਮ ਵਿੱਚ ਪਹੁੰਚੇ। ਉਨ੍ਹਾਂ ਨਾਲ ਪਤਨੀ ਅਮਾਂਡਾ, ਬੱਚੇ ਵਿਲੀਅਮ ਅਤੇ ਓਲੀਵੀਆ ਵੀ ਸਨ।
Advertisement
Advertisement