ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਖੋਲ੍ਹਿਆ ਵਿੱਤ ਮੰਤਰੀ ਖ਼ਿਲਾਫ਼ ਮੋਰਚਾ

08:17 AM Aug 24, 2020 IST

ਮਨੋਜ ਸ਼ਰਮਾ

Advertisement

ਬਠਿੰਡਾ, 23 ਅਗਸਤ

ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਸਰੂਪ ਚੰਦ ਸਿੰਗਲਾ ਨੇ ਇਥੇ ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਕੀਤੀ। ਉਨ੍ਹਾਂ ਇਸ ਮੌਕੇ ਇੱਕ ਠੇਕੇਦਾਰ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਢੋਆ-ਢੁਆਈ ਦੇ ਟੈਂਡਰਾਂ ਵਿਚ ਕਰੋੜਾਂ ਰੁਪਏ ਦੇ ਘਪਲੇ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਲੇਬਰ ਢੋਆ ਢੁਆਈ ਬੇਸਿਕ ਰੇਟ ’ਤੇ ਚੱਲ ਰਹੇ ਸਨ ਪਰ ਕਿਸੇ ਖ਼ਾਸ ਪਰਿਵਾਰ ਨੂੰ ਲਾਭ ਦੇਣ ਲਈ 53 ਰੁਪਏ ਤੋਂ ਵਧਾ ਕੇ 119 ਦੇ ਉੱਚੇ ਰੇਟ ’ਤੇ ਟੈਂਡਰ ਲਏ ਗਏ ਜਿਸ ਵਿਚ ਸਿੱਧਾ 300 ਕਰੋੜ ਰੁਪਏ ਦਾ ਘਪਲਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਸ ਢੋਆ-ਢੁਆਈ ਵਾਲੇ ਟੈਂਡਰਾਂ ਵਿਚ 26 ਠੇਕੇਦਾਰਾਂ ਨੂੰ ਅਪਲਾਈ ਕਰਵਾਇਆ ਗਿਆ ਜਿਨ੍ਹਾਂ ਵਿਚ 22 ਠੇਕੇਦਾਰਾਂ ਨੂੰ ਰਿਜੈਕਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਪਣੀ ਮਨਾਪਲੀ ਨੂੰ ਕਾਇਮ ਕਰਨ ਲਈ ਇੱਕ ਮਿੱਤਲ ਨਾਮੀ ਪਰਿਵਾਰ ਨੂੰ ਠੇਕਾ ਦੇ ਕੇ 300 ਕਰੋੜਾ ਦਾ ਘਪਲਾ ਕੀਤਾ ਗਿਆ ਜਿਸ ਦਾ ਕਿੰਗ-ਪਿੰਨ ਮਨਪ੍ਰੀਤ ਸਿੰਘ ਬਾਦਲ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਨਾਜਾਇਜ਼ ਉਸਾਰੀਆਂ ਦਾ ਕੰਮ ਚੱਲ ਰਿਹਾ ਹੈ। ਸਾਬਕਾ ਵਿਧਾਇਕ ਨੇ ਇਹ ਵੀ ਦੋਸ਼ ਲਗਾਏ ਕਿ ਟਰੱਕ ਯੂਨੀਅਨ ਨੂੰ ਭੰਗ ਕਰ ਕੇ ਆਪਣੇ ਨਿੱਜੀ ਡਰਾਈਵਰ ਜਗਜੀਤ ਸਿੰਘ ਬਰਾੜ ਦੇ ਨਾਮ ਜੇ.ਬੀ ਕੰਟਰੈਕਟਰ ਫ਼ਰਮ ਬਣਾ ਕੇ ਚਲਾਈ ਜਾ ਰਹੀ ਹੈ ਜਿਸ ਨੂੰ ਜੈਜੀਤ ਸਿੰਘ ਜੌਹਲ ਦੇਖ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਰਿਸ਼ਤੇਦਾਰ ਦੋਨਾਂ ਹੱਥਾਂ ਨਾਲ ਲੁੱਟਣ ’ਚ ਲੱਗੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਰਾਜਪਾਲ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਨਹੀਂ ਤਾਂ ਇਸ ਮਾਮਲੇ ਨੂੰ ਹਾਈ ਕੋਰਟ ਵਿਚ ਲਿਜਾਇਆ ਜਾਵੇਗਾ।

Advertisement

ਕੀ ਕਹਿੰਦੇ ਨੇ ਸੀਨੀਅਰ ਕਾਂਗਰਸੀ ਆਗੂ ਤੇ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ

ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਲਗਾਏ ਦੋਸ਼ਾਂ ਬਾਰੇ ਜੈਜੀਤ ਸਿੰਘ ਜੌਹਲ ਨੇ ਜਵਾਬ ਦਿੰਦਿਆਂ ਕਿਹਾ ਕਿ ਸਰੂਪ ਚੰਦ ਵੱਲੋਂ ਕੀਤੀ ਗਈ ਕਾਨਫ਼ਰੰਸ ਵਿਚ ਇੱਕ ਗੁੰਮਦੂਰ ਸਿੰਘ ਨਾਮ ਦੇ ਠੇਕੇਦਾਰ ਪੇਸ਼ ਕੀਤਾ ਗਿਆ ਹੈ ਜੋ ਪੌਣੇ 3 ਕਰੋੜ ਘਪਲੇ ਕਾਰਨ ਬਲੈਕ ਲਿਸਟ ਕੀਤਾ ਹੋਇਆ ਹੈ ਅਤੇ ਅਕਾਲੀ ਦਲ ਦਾ ਖ਼ਾਸ ਆਦਮੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰਾਜਨੀਤੀ ਸਰੂਪ ਚੰਦ ਸਿੰਗਲਾ ਨੂੰ ਸੋਭਾ ਨਹੀਂ ਦਿੰਦੀ। ਇਸ ਮਾਮਲੇ ਵਿਚ ਕਾਂਗਰਸ ਪਾਰਟੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨਾਜਾਇਜ਼ ਕਬਜ਼ਿਆਂ ਬਾਰੇ ਕਿਹਾ ਕਿ ਸਰੂਪ ਚੰਦ ਸਿੰਗਲਾ ਦਾ ਪੈਲੇਸ, ਜਨਰੇਟਰਾਂ ਵਾਲੀ ਫ਼ੈਕਟਰੀ ਅਤੇ ਅਕਾਲੀ ਦਲ ਦੇ ਦਫ਼ਤਰ ਸਭ ਨਾਜਾਇਜ਼ ਹਨ ਜੇ ਸਰੂਪ ਚੰਦ ਸਿੰਗਲਾ ਨੂੰ ਕਬਜ਼ਿਆਂ ਦਾ ਫ਼ਿਕਰ ਹੈ ਤਾਂ ਉਹ ਭਲਕੇ ਪੈਲੇਸ ਅਤੇ ਸਮੇਤ ਹੋਰ ਦਫ਼ਤਰਾਂ ਤੋਂ ਜਾਂਚ ਸ਼ੁਰੂ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਜਾਂ ਉਸ ਦੇ ਰਿਸ਼ਤੇਦਾਰ ਦਾ ਸ਼ਹਿਰ ਵਿਚ ਕੋਈ ਬਿਲਡਿੰਗ ਅਤੇ ਪਲਾਂਟ ਹੋਇਆ ਤਾਂ ਉਸੇ ਸਮੇਂ ਜੇਸੀਬੀ ਮੰਗਵਾ ਕੇ ਢਾਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਟੈਂਡਰ ਲੈਣ ਵਾਲੇ ਮਿੱਤਲ ਵੀ ਅਕਾਲੀ ਦਲ ਦੇ ਬੰਦੇ ਹਨ।

Advertisement
Tags :
ਅਕਾਲੀਸਰੂਪ:ਸਾਬਕਾਸਿੰਗਲਾਖ਼ਿਲਾਫ਼ਖੋਲ੍ਹਿਆਮੰਤਰੀਮੋਰਚਾਵਿੱਤਵਿਧਾਇਕ