ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਹਮੋਸ ਦੇ ਸਾਬਕਾ ਐਰੋਸਪੇਸ ਇੰਜਨੀਅਰ ਨੂੰ ਉਮਰ ਕੈਦ

07:08 AM Jun 04, 2024 IST

ਨਾਗਪੁਰ, 3 ਜੂਨ
ਇੱਥੋਂ ਦੀ ਜ਼ਿਲ੍ਹਾ ਅਦਾਲਤ ਨੇ ਬ੍ਰਹਮੋਸ ਐਰੋਸਪੇਸ ਪ੍ਰਾਈਵੇਟ ਲਿਮਟਿਡ ਦੇ ਸਾਬਕਾ ਇੰਜਨੀਅਰ ਨਿਸ਼ਾਂਤ ਅਗਰਵਾਲ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਸਰਕਾਰੀ ਭੇਤ ਗੁਪਤ ਰੱਖਣ ਸਬੰਧੀ ਕਾਨੂੰਨ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਨੂੰ 14 ਸਾਲ ਦੀ ਕੈਦ-ਬਾ-ਮੁਸ਼ੱਕਤ ਕੱਟਣ ਤੋਂ ਇਲਾਵਾ 3,000 ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਵਿਸ਼ੇਸ਼ ਸਰਕਾਰੀ ਵਕੀਲ ਜਯੋਤੀ ਵਜਾਨੀ ਨੇ ਦੱਸਿਆ ਕਿ ਵਧੀਕ ਸੈਸ਼ਨਜ ਜੱਜ ਐੱਮਪੀ ਦੇਸ਼ਪਾਂਡੇ ਨੇ ਹੁਕਮਾਂ ’ਚ ਕਿਹਾ ਕਿ ਨਿਸ਼ਾਂਤ ਅਗਰਵਾਲ ਨੂੰ ਸੀਪੀਸੀ ਦੀ ਧਾਰਾ 235 ਅਧੀਨ ਆਈਟੀ ਐਕਟ ਦੀ ਧਾਰਾ 66 ਤਹਿਤ ਸਜ਼ਾਯੋਗ ਅਪਰਾਧ ਤੇ ਸਰਕਾਰੀ ਭੇਤ ਬਰਕਰਾਰ ਰੱਖਣ ਸਬੰਧੀ ਐਕਟ (ਓਐੱਸਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ ਗਿਆ ਹੈ। ਨਾਗਪੁਰ ਵਿੱਚ ਕੰਪਨੀ ਦੇ ਮਿਜ਼ਾਇਲ ਕੇਂਦਰ ਦੇ ਤਕਨੀਕੀ ਖੋਜ ਵਿਭਾਗ ਵਿੱਚ ਕੰਮ ਕਰ ਰਹੇ ਅਗਰਵਾਲ ਨੂੰ ਯੂਪੀ ਅਤੇ ਮਹਾਰਾਸ਼ਟਰ ਦੇ ਫ਼ੌਜੀ ਤੇ ਏਟੀਐੱਸ ਟੀਮਾਂ ਵੱਲੋਂ ਸਾਂਝੀ ਮੁਹਿੰਮ ਤਹਿਤ ਸਾਲ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਬਕਾ ਬ੍ਰਹਮੋਸ ਐਰੋਸਪੇਸ ਇੰਜਨੀਅਰ ਖ਼ਿਲਾਫ਼ ਆਈਪੀਸੀ ਅਤੇ ਓਐੱਸਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਬ੍ਰਹਮੋਸ ਕੰਪਨੀ ਲਈ ਚਾਰ ਸਾਲਾਂ ਲਈ ਕੰਮ ਕੀਤਾ ਸੀ ਤੇ ਉਸ ’ਤੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੂੰ ਸੰਵੇਦਨਸ਼ੀਲ ਤਕਨੀਕੀ ਜਾਣਕਾਰੀ ਲੀਕ ਕਰਨ ਦਾ ਦੋਸ਼ ਸੀ। ਬ੍ਰਹਮੋਸ ਐਰੋਸਪੇਸ, ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਤੇ ਰੂਸ ਦੇ ਮਿਲਟਰੀ ਇੰਡਸਟਰੀਅਲ ਕੋਂਨਸੋਰਟੀਅਮ ਦੀ ਸਾਂਝੀ ਸੰਸਥਾ ਹੈ। ਮੁਲਜ਼ਮ ਨੂੰ ਪਿਛਲੇ ਵਰ੍ਹੇ ਅਪਰੈਲ ਵਿੱਚ ਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਜ਼ਮਾਨਤ ਦਿੱਤੀ ਸੀ। -ਪੀਟੀਆਈ

Advertisement

Advertisement