ਮੁੰਬਈ ਪੁਲੀਸ ਦੇ ਸਾਬਕਾ ਏਸੀਪੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ
12:09 PM Oct 24, 2023 IST
ਮੁੰਬਈ, 24 ਅਕਤੂਬਰ
ਸੇਵਾਮੁਕਤ ਸਹਾਇਕ ਪੁਲੀਸ ਕਮਿਸ਼ਨਰ (ਏਸੀਪੀ) ਨੇ ਮੱਧ ਮੁੰਬਈ ਦੇ ਮਾਟੁੰਗਾ ਇਲਾਕੇ ਵਿੱਚ ਬਹੁ-ਮੰਜ਼ਿਲਾ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸੋਮਵਾਰ ਸ਼ਾਮ ਨੂੰ ਦੇਵਧਰ ਰੋਡ 'ਤੇ ਸਥਿਤ ਗੰਗਾ ਹੈਰੀਟੇਜ ਬਿਲਡਿੰਗ 'ਚ ਵਾਪਰੀ ਅਤੇ ਫਿਲਹਾਲ ਇਸ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਮ੍ਰਿਤਕ ਦੀ ਪਛਾਣ 70 ਸਾਲਾ ਪ੍ਰਦੀਪ ਪ੍ਰਭਾਕਰ ਟੇਮਕਰ ਵਜੋਂ ਹੋਈ ਹੈ। ਉਹ 2014 ਵਿੱਚ ਮੁੰਬਈ ਪੁਲੀਸ ਫੋਰਸ ਤੋਂ ਏਸੀਪੀ ਵਜੋਂ ਸੇਵਾਮੁਕਤ ਹੋਇਆ ਸੀ। ਟੇਮਕਰ ਪਿਛਲੇ ਕੁਝ ਸਾਲਾਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ।
Advertisement
Advertisement