For the best experience, open
https://m.punjabitribuneonline.com
on your mobile browser.
Advertisement

ਸਾਬਕਾ ‘ਆਪ’ ਆਗੂ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ

09:03 AM Jul 06, 2023 IST
ਸਾਬਕਾ ‘ਆਪ’ ਆਗੂ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ
ਅੰਸ਼ੁਲ ਅਗਰਵਾਲ ਨੂੰ ਅਦਾਲਤ ਵਿਚ ਲਿਜਾਂਦੀ ਹੋਈ ਪੁਲੀਸ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 5 ਜੁਲਾਈ
ਬਲਾਤਕਾਰ ਦੇ ਮਾਮਲੇ ਵਿਚ ਪੁਲੀਸ ਨੇ ਕਾਰਵਾਈ ਕਰਦਿਆਂ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਸੈਕਟਰ-9 ਨਿਵਾਸੀ ਅੰਸ਼ੁਲ ਕੁਮਾਰ ਅਗਰਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲੀਸ ਨੂੰ ਸ਼ਿਕਾਇਤ ਦਿੰਦਿਆਂ ਜੰਡਲੀ ਖੇਤਰ ਦੀ ਰਹਿਣ ਵਾਲੀ ਮਹਿਲਾ ਨੇ ਕਿਹਾ ਸੀ ਕਿ ਉਹ ਅੰਸ਼ੁਲ ਅਗਰਵਾਲ ਦੀ ਕੰਪਨੀ ਅੰਸ਼ੁਲ ਇਲੈਕਟ੍ਰਾਨਿਕਸ ਵਿਚ ਕੰਮ ਕਰਦੀ ਸੀ। ਇਸ ਦੌਰਾਨ ਮਾਲਕ ਅੰਸ਼ੁਲ ਨੇ ਉਸ ਨਾਲ ਦੋਸਤੀ ਕੀਤੀ ਅਤੇ ਮੀਟਿੰਗ ਦੇ ਬਹਾਨੇ ਇਕ ਹੋਟਲ ਵਿਚ ਲਿਜਾ ਕੇ ਗਲਤ ਕੰਮ ਕੀਤਾ। ਉਸ ਤੋਂ ਬਾਅਦ ਉਸ ਨੇ ਸ਼ਾਦੀ ਦਾ ਵਾਅਦਾ ਕਰਕੇ ਕਈ ਵਾਰ ਬਲਾਤਕਾਰ ਕੀਤਾ। ਮਹਿਲਾ ਨੇ ਦੋਸ਼ ਲਾਇਆ ਕਿ ਅੰਸ਼ੁਲ ਨੇ ਦੋ ਵਾਰ ਉਸ ਦਾ ਜਬਰਨ ਗਰਭਪਾਤ ਕਰਵਾਇਆ ਜਿਸ ਵਿਚ ਉਸ ਦਾ ਜਾਣਕਾਰ ਡਾ. ਵਿਨੋਦ ਵੀ ਸ਼ਾਮਲ ਸੀ। ਮਹਿਲਾ ਦਾ ਕਹਿਣਾ ਹੈ ਕਿ ਡਾ.ਵਿਨੋਦ ਨੇ ਜਬਰਨ ਉਸ ਨੂੰ ਗਰਭਪਾਤ ਦੀ ਗੋਲੀ ਦਿੱਤੀ। ਉਸ ਨੂੰ ਪਤਾ ਲੱਗਾ ਕਿ ਅੰਸ਼ੁਲ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ।ਅੰਸ਼ੁਲ ਦੀ ਪਤਨੀ ਨੇ ਵੀ ਫੋਨ ਕਰਕੇ ਉਸ ਨੂੰ ਧਮਕਾਇਆ। ਮਹਿਲਾ ਥਾਣਾ ਪੁਲੀਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਅੰਸ਼ੁਲ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਹੁਕਮਾਂ ’ਤੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਅੰਸ਼ੁਲ ਅੰਬਾਲਾ ਤੋਂ ‘ਆਪ’ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ। ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

Advertisement

Advertisement
Tags :
Author Image

sukhwinder singh

View all posts

Advertisement
Advertisement
×