ਰਾਜਨੀਤੀ ਸ਼ਾਸਤਰ ਦੀ ਸਵੈ-ਸਿਖਲਾਈ ਸਮੱਗਰੀ ਵਿੱਚ ਗਲਤੀਆਂ ਬਾਰੇ ਕਮੇਟੀ ਬਣਾਈ
07:16 AM Aug 15, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਅਗਸਤ
ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਨੇ ਰਾਜਨੀਤੀ ਵਿਗਿਆਨ ਦੇ ਦੋ ਪੇਪਰਾਂ ਦੇ ਸਵੈ-ਸਿਖਲਾਈ ਸਮੱਗਰੀ ਵਿੱਚ ਮਾਮੂਲੀ ਗਲਤੀਆਂ ਲਈ ਇੱਕ ਸਮੀਖਿਆ ਕਮੇਟੀ ਦਾ ਗਠਨ ਕੀਤਾ ਹੈ। ਐਸ.ਓ.ਐਲ ਦੇ ਪ੍ਰਿੰਸੀਪਲ ਪ੍ਰੋ. ਅਜੈ ਜੈਸਵਾਲ ਨੇ ਦੱਸਿਆ ਕਿ 11 ਅਗਸਤ 2023 ਨੂੰ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ (ਏਸੀ) ਦੀ ਮੀਟਿੰਗ ਦੌਰਾਨ ਕੁਝ ਚੁਣੇ ਹੋਏ ਏਸੀ ਮੈਂਬਰਾਂ ਦੁਆਰਾ ਰਾਜਨੀਤੀ ਸ਼ਾਸਤਰ ਦੇ ਦੋ ਪੇਪਰਾਂ ਦੇ ਐੱਸਐੱਲਐੱਮ ਵਿੱਚ ਕੁਝ ਗਲਤੀਆਂ ਵੱਲ ਧਿਆਨ ਦਿੱਤਾ ਗਿਆ ਸੀ। ਪ੍ਰੋ. ਜੈਸਵਾਲ ਨੇ ਦੱਸਿਆ ਕਿ ਸਕੂਲ ਆਫ ਓਪਨ ਲਰਨਿੰਗ ਨੇ ਅਨੁਵਾਦ, ਟਾਈਪੋਗ੍ਰਾਫਿਕਲ, ਵਿਆਕਰਨ, ਫੈਕਲਟੀ ਦੀਆਂ ਗਲਤੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪ੍ਰਭਾਵ ਨਾਲ 12 ਅਗਸਤ ਨੂੰ ਸਿੱਖਿਆ ਸ਼ਾਸਤਰੀਆਂ ਦੀ ਇੱਕ ਸਮੀਖਿਆ ਕਮੇਟੀ ਦਾ ਗਠਨ ਕੀਤਾ ਹੈ।
Advertisement
Advertisement