For the best experience, open
https://m.punjabitribuneonline.com
on your mobile browser.
Advertisement

ਮਾਤਾ ਰੁਕਮਣੀ ਰਾਇ ਸਕੂਲ ’ਚ ਵਿਦਿਆਰਥੀ ਕੌਂਸਲ ਦਾ ਗਠਨ

08:56 AM May 08, 2024 IST
ਮਾਤਾ ਰੁਕਮਣੀ ਰਾਇ ਸਕੂਲ ’ਚ ਵਿਦਿਆਰਥੀ ਕੌਂਸਲ ਦਾ ਗਠਨ
ਵਿਦਿਆਰਥੀ ਕੌਂਸਲ ਲਈ ਨਵੇਂ ਚੁਣੇ ਗਏ ਵਿਦਿਆਰਥੀ ਆਗੂ। -ਫੋਟੋ: ਸਤਨਾਮ ਸਿੰਘ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਮਈ
ਮਾਤਾ ਰੁਕਮਣੀ ਰਾਇ ਆਰੀਆ ਸੀਨੀਅਰ ਸੈਕੰਡਰੀ ਸਕੂਲ ਖਰੀਂਡਵਾ ਵਿੱਚ ਸਿੱਖਿਆ ਸੈਸ਼ਨ 2024-25 ਦੇ ਲਈ ਵਿਦਿਆਰਥੀ ਕੌਂਸਲ ਦੀ ਚੋਣ ਕਰਨ ਲਈ ਸਮਾਗਮ ਕਰਵਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥੀ ਕੌਂਸਲ ਵਿਚ ਨਵੇਂ ਚੁਣੇ ਪ੍ਰਤੀਨਿਧੀਆਂ ਨੂੰ ਕੁਝ ਜ਼ਿੰਮੇਦਾਰੀਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਵਿਦਿਆਰਥੀਆਂ ਨੇ ਮਾਰਚ ਪਾਸਟ ਰਾਹੀਂ ਪ੍ਰੋਗਰਾਮ ਦੀ ਆਰੰਭਤਾ ਕੀਤੀ। ਕੌਂਸਲ ਸਮਾਗਮ ਵਿਚ ਸਕੂਲ ਦੇ ਵਿਵੇਕਾਨੰਦ ਸਦਨ, ਰਮਨ ਸਦਨ, ਟੈਗੋਰ ਸਦਨ ਤੇ ਦਇਆ ਨੰਦ ਸਦਨ ਤੋਂ ਚੁਣੇ ਹੈੱਡ ਬੁਆਏ ਗੌਰਿਸ਼ ਤੇ ਹੈੱਡ ਗਰਲ ਵੰਸ਼ਿਕਾ ਦੇ ਨਾਲ ਕੈਪਟਨ ਤੇ ਵਾਈਸ ਕੈਪਟਨ ਨੇ ਆਪਣੀ ਜਾਣ ਪਹਿਚਾਣ ਕਰਾਈ। ਵਿਵੇਕਾਨੰਦ ਸਦਨ ਤੋਂ ਕੈਪਟਨ ਯਸ਼ਵੀ ਵਾਈਸ ਕੈਪਟਨ ਭਾਵਿਕਾ, ਸਪੋਰਟਸ ਕੈਪਟਨ ਮਯੰਕ, ਡਿਸਪਲਨ ਕੈਪਟਨ ਗੁਰਨੀਤ ਚੁਣੇ ਗਏ। ਰਮਨ ਹਾਊਸ ਤੋਂ ਤਮੰਨਾ ਨੂੰ ਕੈਪਟਨ, ਵਾਈਸ ਕੈਪਟਨ ਅਲੀਸ਼ਾ, ਸਪੋਰਟਸ ਕੈਪਟਨ ਤਨਿਸ਼ ਤੇ ਡਿਸਪਲਨ ਕੈਪਟਨ ਕੁਰਨਾਲ, ਦਇਆ ਨੰਦ ਹਾਊਸ ਤੋਂ ਰਾਘਵ ਕੈਪਟਨ, ਖੁਸ਼ਪ੍ਰੀਤ ਵਾਈਸ ਕੈਪਟਨ, ਸਪੋਰਟਸ ਕੈਪਟਨ ਅਭੈ, ਡਿਸਪਲਨ ਕੈਪਟਨ ਯਸ਼ਪ੍ਰੀਤ, ਟੈਗੋਰ ਹਾਊਸ ਤੋਂ ਕੈਪਟਨ ਪ੍ਰਭਨੂਰ, ਵਾਈਸ ਕੈਪਟਨ ਦੀਪਿਕਾ, ਸਪੋਰਟਸ ਕੈਪਟਨ ਜਸ਼ਨਦੀਪ, ਡਿਸਪਲਨ ਕੈਪਟਨ ਦਿਵਿਆ ਨੂੰ ਵੀ ਵਿਦਿਆਰਥੀ ਕੌਂਸਲ ਵਿਚ ਸ਼ਾਮਲ ਕਰ ਕੇ ਸਹੁੰ ਚੁਕਵਾਈ ਗਈ। ਨਵੇਂ ਚੁਣੇ ਪਰਿਸ਼ਦ ਦੇ ਮੈਂਬਰਾਂ ਨੇ ਇਮਾਨਦਾਰੀ ਤੇ ਸਮਰਪਣ ਭਾਵਨਾ ਨਾਲ ਸਕੂਲ ਵਿਚ ਅਨੁਸ਼ਾਸਨ ਨੂੰ ਬਣਾਏ ਰੱਖਣ ਦਾ ਸੰਕਲਪ ਲਿਆ। ਸਕੂਲ ਦੀ ਪ੍ਰਿੰਸੀਪਲ ਬੀਬਨਦੀਪ ਕੌਰ ਨੇ ਪਰਿਸ਼ਦ ਮੈਂਬਰਾਂ ਨੂੰ ਸੇਵਾ ਭਾਵ, ਸੱਚਾਈ, ਇਮਾਨਦਾਰੀ ਤੇ ਨਿਸ਼ਠਾ ਨਾਲ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੁਸੀਂ ਆਮ ਵਿਦਿਆਰਥੀ ਨਹੀਂ ਹੋ, ਤੁਸੀਂ ਅਜਿਹੇ ਨੇਤਾ ਹੋ ਜਿਨ੍ਹਾਂ ਨੂੰ ਦੇਖ ਕੇ ਦੂਜੇ ਵਿਦਿਆਰਥੀ ਵੀ ਆਪਣੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਦੀ ਪਾਲਣਾ ਸਹੀ ਢੰਗ ਨਾਲ ਕਰਨਗੇ।

Advertisement

Advertisement
Author Image

joginder kumar

View all posts

Advertisement
Advertisement
×