For the best experience, open
https://m.punjabitribuneonline.com
on your mobile browser.
Advertisement

ਲੋਕ ਹਿਤ ਮਿਸ਼ਨ ਦੀਆਂ ਇਕਾਈਆਂ ਦਾ ਗਠਨ

08:59 AM Apr 11, 2024 IST
ਲੋਕ ਹਿਤ ਮਿਸ਼ਨ ਦੀਆਂ ਇਕਾਈਆਂ ਦਾ ਗਠਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਕੁਰਾਲੀ, 10 ਅਪਰੈਲ
ਲੋਕ ਹਿਤ ਮਿਸ਼ਨ ਦੀ ਸੂਬਾਈ ਮੀਟਿੰਗ ਬਲਾਕ ਮਾਜਰੀ ਦੇ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਵਿਖੇ ਹੋਈ। ਇਸ ਦੌਰਾਨ ਗੁਰਬਚਨ ਸਿੰਘ ਮੁੰਧੋਂ ਨੂੰ ਸੂਬਾ ਇਕਾਈ ਦਾ ਸਰਪ੍ਰਸਤ, ਸੁਖਦੇਵ ਸਿੰਘ ਸੁੱਖਾ ਕੰਸਾਲਾ ਨੂੰ ਸੂਬਾ ਪ੍ਰਧਾਨ, ਗੁਰਮੀਤ ਸਿੰਘ ਸਾਂਟੂ ਨੂੰ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਖਿਜ਼ਰਾਬਾਦ ਸਕੱਤਰ ਜਨਰਲ, ਰਵਿੰਦਰ ਸਿੰਘ ਵਜੀਦਪੁਰ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਹੁਸ਼ਿਆਰਪੁਰ, ਦਵਿੰਦਰ ਸਿੰਘ ਪੜੌਲ ਤੇ ਗੁਰਸ਼ਰਨ ਸਿੰਘ ਨੱਗਲ ਨੂੰ ਸੁਬਾਈ ਇਕਾਈ ਦਾ ਮੀਤ ਪ੍ਰਧਾਨ ਥਾਪਿਆ ਗਿਆ। ਇਸ ਤੋਂ ਇਲਾਵਾ ਬਹਾਦਰ ਸਿੰਘ ਮੁੰਧੋਂ ਤੇ ਪ੍ਰਦੀਪ ਸਿੰਘ ਨੂੰ ਮੀਤ ਸਕੱਤਰ, ਪਰਮਜੀਤ ਸਿੰਘ ਮਾਵੀ ਮੁੱਖ ਬੁਲਾਰਾ, ਹਰਜੀਤ ਸਿੰਘ ਢਕੋਰਾ ਖ਼ਜ਼ਾਨਚੀ, ਰਵਿੰਦਰ ਸਿੰਘ ਬਿੰਦਾ ਬੜੌਦੀ ਨੂੰ ਮੀਤ ਖ਼ਜ਼ਾਨਚੀ ਚੁਣਿਆ ਗਿਆ। ਜ਼ਿਲ੍ਹਾ ਮੁਹਾਲੀ ਇਕਾਈ ਦੀ ਚੋਣ ਦੌਰਾਨ ਜਗਵੀਰ ਸਿੰਘ ਮਜਾਤੜੀ ਨੂੰ ਪ੍ਰਧਾਨ, ਸਤਿੰਦਰ ਸਿੰਘ ਭਜੌਲੀ ਨੂੰ ਯੂਥ ਵਿੰਗ ਜ਼ਿਲ੍ਹਾ ਮੁਹਾਲੀ ਦਾ ਪ੍ਰਧਾਨ, ਪਰਮਿੰਦਰ ਸਿੰਘ ਸ਼ਾਮਪੁਰੀ ਨੂੰ ਜ਼ਿਲ੍ਹਾ ਰੋਪੜ ਦਾ ਪ੍ਰਧਾਨ, ਭੁਪਿੰਦਰ ਸਿੰਘ ਬਿੰਦਰਖ ਨੂੰ ਯੂਥ ਵਿੰਗ ਜ਼ਿਲ੍ਹਾ ਰੋਪੜ ਦਾ ਪ੍ਰਧਾਨ, ਰਵਿੰਦਰ ਸਿੰਘ ਖਟੜਾ ਨੂੰ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਜਗਦੀਸ਼ ਮਸੀਹ ਪ੍ਰਧਾਨ ਗੁਰਦਾਸਪੁਰ, ਰਜਿੰਦਰ ਸਿੰਘ ਸਭਰਾ ਪ੍ਰਧਾਨ ਤਰਨ ਤਾਰਨ, ਅੰਮ੍ਰਿਤਪਾਲ ਸਿੰਘ ਪ੍ਰਧਾਨ ਮਾਨਸਾ, ਅਮਰੀਕ ਸਿੰਘ ਪ੍ਰਧਾਨ ਚੰਡੀਗੜ੍ਹ ਨਿਯੁਕਤ ਕੀਤੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×