ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਜਥੇਬੰਦਕ ਢਾਂਚੇ ਦਾ ਗਠਨ

07:55 AM Aug 19, 2020 IST

ਗੁਰਿੰਦਰ ਸਿੰਘ
ਲੁਧਿਆਣਾ, 18 ਅਗਸਤ

Advertisement

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਭਾਈ ਘਨ੍ਹੱਈਆ ਸਿੰਘ ਜੀ ਦੀ ਸੋਚ ਘਰ ਘਰ ਪਹੁੰਚਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਖੂਨਦਾਨ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਨਵੇਂ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ ਹੈ।

ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਸਰਾਭਾ ਨਗਰ ਵਿੱਚ ਸੁਸਾਇਟੀ ਦੇ ਜਥੇਬੰਦਕ ਢਾਂਚੇ ਦਾ ਰਸਮੀ ਐਲਾਨ ਕਰਨ ਮੌਕੇ ਕਿਹਾ ਕਿ ਖ਼ੂਨਦਾਨ ਦੀ ਮੁਹਿੰਮ ਤਹਿਤ ਸੁਸਾਇਟੀ 380 ਖ਼ੂਨਦਾਨ ਕੈਂਪ ਲਗਾ ਚੁੱਕੀ ਹੈ ਅਤੇ ਬਿਨਾਂ ਭੇਦ-ਭਾਵ ਲੋੜਵੰਦ ਮਰੀਜ਼ਾਂ ਨੂੰ ਦੇਣ ਦੀ ਨਿਰੰਤਰ ਸੇਵਾ ਚੱਲ ਰਹੀ ਹੈ ਜਿਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪ੍ਰਮੁੱਖ ਸ਼ਹਿਰਾਂ ਦੀਆਂ ਇਕਾਈਆਂ ਸਥਾਪਿਤ ਕਰ ਕੇ ਸੁਸਾਇਟੀ ਦੇ ਵੱਖ ਵੱਖ ਵਿੰਗਾਂ ਦੀ ਸਥਾਪਨਾ ਵੀ ਕੀਤੀ ਜਾਵੇਗੀ।

Advertisement

ਉਨ੍ਹਾਂ ਕੋਰ ਕਮੇਟੀ ’ਚ ਪਰਵਿੰਦਰ ਸਿੰਘ ਗਿੰਦਰਾ, ਹਰਪਾਲ ਸਿੰਘ ਨਿਮਾਣਾ, ਤਨਜੀਤ ਸਿੰਘ, ਤਰਵਿੰਦਰ ਸਿੰਘ, ਨਵਜੋਤ ਸਿੰਘ ਪ੍ਰਿੰਸ, ਗੁਰਸਾਹਿਬ ਸਿੰਘ, ਸਰਬਜੀਤ ਸਿੰਘ ਰਾਜਪਾਲ ਅਤੇ ਪ੍ਰੋ. ਬਹਾਦਰ ਸਿੰਘ ਸੁਨੇਤ ਨੂੰ ਲਿਆ ਹੈ।

ਸਲਾਹਕਾਰ ਕਮੇਟੀ ’ਚ ਅਮਰ ਵਿਕਰਮ ਸਿੰਘ, ਅਮਨਦੀਪ ਸਿੰਘ, ਸੁਰਿੰਦਰਜੀਤ ਸਿੰਘ ਸੰਧੂ, ਇੰਦਰਪ੍ਰੀਤ ਸਿੰਘ, ਸੁਦੇਸ਼ ਕੁਮਾਰ, ਹਰਵਿੰਦਰਪਾਲ ਸਿੰਘ ਬਤਰਾ, ਨਰੇਸ਼ ਘਈ, ਬਲਬੀਰ ਸਿੰਘ ਛਤਵਾਲ, ਜੀਪੀ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ। ਪ੍ਰਬੰਧਕੀ ਬੋਰਡ ’ਚ ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਲਾਂਬਾ, ਇੰਦਰਪਾਲ ਸਿੰਘ ਬਿੰਦਰਾ, ਗੁਰਵਿੰਦਰ ਸਿੰਘ ਸੋਨੂੰ, ਪਰਮਿੰਦਰ ਸਿੰਘ ਨੰਦਾ, ਮਨਪ੍ਰੀਤ ਸਿੰਘ ਬਾਂਗਾਂ, ਟੀਟੂ ਗੁੰਬਰ, ਜਸਵਿੰਦਰ ਸਿੰਘ ਧਾਲੀਵਾਲ, ਜਸਕਰਨ ਸਿੰਘ, ਦਲਜੀਤ ਸਿੰਘ ਲਾਂਬਾ, ਦਲੀਪ ਕੁਮਾਰ, ਰਿਸ਼ੀਪਾਲ ਸਿੰਘ, ਲਕਸ਼ਮਣ ਸਿੰਘ, ਭੁਪਿੰਦਰ ਸਿੰਘ ਲਾਲੀ, ਜਸਵੀਰ ਸਿੰਘ ਰਿੰਕੂ, ਇੰਦਰਜੀਤ ਸਿੰਘ ਡਿੰਪਲ, ਨਿਰੰਜਨ ਸਿੰਘ, ਗੁਰਵਿੰਦਰ ਸਿੰਘ ਡਾਲਾ, ਗੁਰਵਿੰਦਰ ਸਿੰਘ ਜੁਗਨੂੰ, ਪੁਪਿੰਦਰ ਸਿੰਘ ਯੂਕੇ, ਭਾਈ ਮਨਜੀਤ ਸਿੰਘ ਬੁਟਾਹਰੀ, ਡਾਕਟਰ ਸੁਖਵੀਰ ਸਿੰਘ ਯੂਐਸਏ ਆਦਿ ਸ਼ਾਮਲ ਕੀਤੇ ਗਏ ਹਨ। ਇਸ ਸਮੇਂ ਸੁਖਵਿੰਦਰ ਕੌਰ ਸੁਖੀ, ਰਸ਼ਪਾਲ ਸਿੰਘ, ਭੁਪਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ।

Advertisement
Tags :
ਸੁਸਾਇਟੀਸੇਵਾਘਨ੍ਹੱਈਆਜਥੇਬੰਦਕਢਾਂਚੇਮਿਸ਼ਨ
Advertisement