ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਸਲਿਮ ਸਮਾਜ ਸੁਧਾਰ ਕਮੇਟੀ ਜ਼ਿਲ੍ਹਾ ਬਠਿੰਡਾ ਦਾ ਗਠਨ

08:18 AM Feb 01, 2024 IST
ਮੁਸਲਿਮ ਸਮਾਜ ਸੁਧਾਰ ਕਮੇਟੀ ਦੇ ਨਵੇਂ ਚੁਣੇ ਅਹੁਦੇਦਾਰ। -ਫੋਟੋ: ਮਰਾਹੜ

ਪੱਤਰ ਪ੍ਰੇਰਕ
ਭਗਤਾ ਭਾਈ, 31 ਜਨਵਰੀ
ਮੁਸਲਿਮ ਸਮਾਜ ਸੁਧਾਰ ਕਮੇਟੀ ਹਲਕਾ ਭਗਤਾ ਭਾਈ ਦੀ ਮੀਟਿੰਗ ਕਮੇਟੀ ਬਾਗ ਖਾਨ ਫੌਜੀ ਦੀ ਪ੍ਰਧਾਨਗੀ ਹੇਠ ਪਿੰਡ ਕੋਠਾ ਗੁਰੂ ਹੋਈ ਜਿਸ ਵਿੱਚ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਤੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਜਰਨਲ ਸਕੱਤਰ ਵੀਰਾ ਖ਼ਾਨ ਬੁਰਜ ਨੇ ਕਮੇਟੀ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਚਾਨਣਾ ਪਾਇਆ। ਚੇਅਰਮੈਨ ਡਾ. ਸੋਮ ਖਾਨ ਕੋਠਾ ਗੁਰੂ ਨੇ ਮੁਸਲਿਮ ਸਮਾਜ ਨੂੰ ਆ ਰਹੀਆਂ ਮੁਸਕਲਾਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਵਕਫ਼ ਬੋਰਡ ਤੱਕ ਪਹੁੰਚ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਪੱਧਰੀ ਮੁਸਲਿਮ ਸਮਾਜ ਸੁਧਾਰ ਕਮੇਟੀ ਬਠਿੰਡਾ ਦਾ ਗਠਨ ਕੀਤਾ ਗਿਆ ਜਿਸ ’ਚ ਬਾਗ ਖ਼ਾਨ ਫੌਜੀ ਹਮੀਰਗੜ੍ਹ ਨੂੰ ਜ਼ਿਲ੍ਹਾ ਪ੍ਰਧਾਨ, ਡਾ. ਸੋਮ ਖਾਨ ਕੋਠਾ ਗੁਰੂ ਚੇਅਰਮੈਨ, ਮੁਹੰਮਦ ਗੁਰਦਾਸ ਖਾਨ ਤੇ ਡਾ. ਰੂਪ ਖਾਨ ਨਥਾਣਾ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਖਾਨ ਮੀਤ ਪ੍ਰਧਾਨ, ਮੁਹੰਮਦ ਅਸ਼ਰਫ ਅਲੀ ਖ਼ਜ਼ਾਨਚੀ ਤੇ ਮੁੱਖ ਬੁਲਾਰਾ, ਹਾਜ਼ੀ ਮੁਹੰਮਦ ਸ਼ਰੀਫ਼ ਸਹਾਇਕ ਖ਼ਜ਼ਾਨਚੀ, ਵੀਰਾ ਖਾਨ ਬੁਰਜ਼ ਰਾਜਗੜ੍ਹ ਜਰਨਲ ਸਕੱਤਰ, ਅਜਾਇਬ ਖਾਨ ਬੱਜੋਆਣਾ ਸਹਾਇਕ ਸਕੱਤਰ, ਮੁਹੰਮਦ ਅਬਦੁੱਲਾ ਖਾਨ ਜੰਡਾਂਵਾਲਾ ਸਲਾਹਕਾਰ, ਵਸੀਰ ਖਾਨ ਕੋਠਾ ਗੁਰੂ ਪ੍ਰੈੱਸ ਸਕੱਤਰ, ਹੁਸੈਨ ਖਾਨ ਦੱਲੂਵਾਲਾ, ਤਾਰਾ ਖਾਨ ਮਲੂਕਾ, ਗੋਰਾ ਖਾਨ ਗੁੰਮਟੀ, ਹੀਰਾ ਖਾਨ, ਵਕੀਲ ਖ਼ਾਨ ਤੇ ਨਦੀਮ ਖਾਨ ਭਾਈ ਰੂਪਾ ਕਾਰਜਕਾਰੀ ਮੈਂਬਰ ਚੁਣੇ ਗਏ।

Advertisement

Advertisement