ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਸਾਹਿਤ ਅਕੈਡਮੀ ਦੀ ਜਨਰਲ ਕੌਂਸਲ ਦਾ ਗਠਨ

08:52 AM Oct 06, 2024 IST

ਹਰਦੇਵ ਚੌਹਾਨ
ਚੰਡੀਗੜ੍ਹ, 5 ਅਕਤੂਬਰ
ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੀ ਜਨਰਲ ਕੌਂਸਲ ਦੀ ਮੀਟਿੰਗ ਅੱਜ ਕਲਾ ਭਵਨ ਸੈਕਟਰ-16 ਵਿੱਚ ਪੰਜਾਬ ਕਲਾ ਪਰਿਸ਼ਦ ਦੇ ਪ੍ਰਧਾਨ ਸਵਰਨਜੀਤ ਸਵੀ, ਆਤਮ ਸਿੰਘ ਰੰਧਾਵਾ ਤੇ ਡਾ. ਰਵੇਲ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿਚ ਪੰਜਾਬੀ ਸਾਹਿਤ ਅਕੈਡਮੀ ਦੀ ਜਨਰਲ ਕੌਂਸਲ ਦਾ ਗਠਨ ਕੀਤਾ ਗਿਆ। ਇਸ ਦੌਰਾਨ ਡਾ. ਅਮਰਜੀਤ ਸਿੰਘ ਦੀ ਜਨਰਲ ਸਕੱਤਰ ਅਤੇ ਅਰਵਿੰਦਰ ਸਿੰਘ ਢਿੱਲੋਂ ਦੀ ਮੀਤ ਪ੍ਰਧਾਨ ਵਜੋਂ ਚੋਣ ਕੀਤੀ ਗਈ। ਇਸ ਤੋਂ ਇਲਾਵਾ ਜਨਰਲ ਕੌਂਸਲ ਤੇ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ। ਜਨਰਲ ਕੌਂਸਲ ਵਿੱਚ ਜਸਵੰਤ ਸਿੰਘ ਜ਼ਫ਼ਰ ਤੇ ਡਾ. ਗੁਰਮੁਖ ਸਿੰਘ ਨੂੰ ਸਲਾਹਕਾਰ ਤੇ ਮੈਂਬਰਾਂ ਵਿੱਚ ਸ਼ਾਇਰ ਗੁਰਪ੍ਰੀਤ, ਕਵੀ ਤੇ ਵਾਰਤਕਕਾਰ ਜਗਦੀਪ ਸਿੱਧੂ, ਡਾ. ਗੁਰਬੀਰ ਸਿੰਘ ਬਰਾੜ, (ਸੰਪਾਦਕ, ਸੁਰਤਿ), ਡਾ. ਸੰਦੀਪ ਕੌਰ (ਦਿੱਲੀ), ਡਾ. ਦਯਾ ਸਿੰਘ, ਕਹਾਣੀਕਾਰ ਦੀਪ ਦਵਿੰਦਰ, ਅਕਾਲ ਅੰਮ੍ਰਤ ਕੌਰ ਤੇ ਡਾ. ਸਰਬਜੀਤ ਸਿੰਘ ਨੂੰ ਲਿਆ ਗਿਆ ਹੈ। ਅਕੈਡਮੀ ਦੇ ਪ੍ਰਧਾਨ ਡਾ. ਆਤਮ ਰੰਧਾਵਾ ਨੇ ਕਿਹਾ ਕਿ ਅਕੈਡਮੀ ਆਪਣੇ ਕਾਰਜਾਂ ਨੂੰ ਆਮ ਲੋਕਾਂ ਅਤੇ ਪਿੰਡਾਂ ਦੀਆਂ ਸੱਥਾਂ ਤੱਕ ਲੈ ਕੇ ਜਾਵੇਗੀ। ਉਨ੍ਹਾਂ ਕਿਹਾ ਕਿ ਅਕੈਡਮੀ ਵੱਲੋਂ ਪੁਸਤਕ ਪ੍ਰਕਾਸ਼ਨ, ਕੌਮਾਂਤਰੀ ਮਾਂ ਬੋਲੀ ਨੂੰ ਸਮਰਪਿਤ ਮਿਆਰੀ ਸਮਾਗਮ, ਪੰਜਾਬ ਸਾਹਿਤ ਉਤਸਵ, ਸਰਬ ਭਾਰਤੀ ਕਵੀ ਦਰਬਾਰ, ਪ੍ਰਮੁੱਖ ਲੇਖਕਾਂ ਦੀਆਂ ਜਨਮ ਸ਼ਤਾਬਦੀਆਂ ਨੂੰ ਸਮਰਪਿਤ ਸਮਾਗਮ, ‘ਸੁਰਜੀਤ ਪਾਤਰ ਨਵ-ਸਿਰਜਣਾ ਸੰਗਤ’ ਤਹਿਤ ਤਿੰਨ ਰੋਜ਼ਾ ‘ਪੰਜਾਬੀ ਯੁਵਾ ਸਾਹਿਤ ਉਤਸਵ’, ਪੰਜਾਬ ਭਰ ਵਿੱਚ ਵੱਖ-ਵੱਖ ਸੰਸਥਾਵਾਂ/ ਯੂਨੀਵਰਸਿਟੀਆਂ ਤੇ ਕਾਲਜਾਂ ਵੱਲੋਂ ਕਰਵਾਏ ਜਾਂਦੇ ‘ਸਾਹਿਤ ਉਤਸਵਾਂ ਤੇ ਪੁਸਤਕ ਮੇਲਿਆਂ’ ਵਿਚ ਹਿੱਸੇਦਾਰੀ/ਸਹਿਯੋਗ, ਡਿਜੀਟਲ ਯੁਗ ਦੇ ਹਾਣ ਦਾ ਹੋਣ ਲਈ ‘ਪੰਜਾਬ ਸਾਹਿਤ ਅਕੈਡਮੀ’ ਦੀ ਐਪ ਬਣਾਉਣ ਅਤੇ ਵੈਬਸਾਈਟ ਤਿਆਰ/ਅਪਗ੍ਰੇਡ ਕਰਨ ਸਬੰਧੀ ਕਾਰਜ ਕਰਵਾਏ ਜਾਣਗੇ।

Advertisement

Advertisement