ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚੇ ਦਾ ਗਠਨ

08:23 AM Sep 07, 2023 IST

ਪੱਤਰ ਪ੍ਰੇਰਕ
ਮਹਿਲ ਕਲਾਂ, 6 ਸਤੰਬਰ
ਸੂਬੇ ਦੇ ਦਲਿਤ ਮਜ਼ਦੂਰਾਂ ਨੂੰ ਲਾਮਬੰਦ ਕਰਨ ਲਈ ‘ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ’ ਨਾਮ ਦੀ ਜਥੇਬੰਦੀ ਦਾ ਗਠਨ ਕੀਤਾ ਗਿਆ ਹੈ। ਮੋਰਚੇ ਦਾ ਕਨਵੀਨਰ ਜਗਰਾਜ ਸਿੰਘ ਟੱਲੇਵਾਲ ਅਤੇ ਕੋ-ਕਨਵੀਨਰ ਬਹਾਲ ਸਿੰਘ ਬੇਨੜਾ ਅਤੇ ਸੁਖਪਾਲ ਸਿੰਘ ਖਿਆਲੀਵਾਲਾ ਨੂੰ ਬਣਾਇਆ ਗਿਆ ਹੈ। ਸੂਬਾ ਜਥੇਬੰਦਕ ਕਮੇਟੀ ਵਿੱਚ ਹਰਬੰਸ ਸਿੰਘ ਹਮੀਰਗੜ੍ਹ, ਗੁਰਮੇਲ ਮਾਛੀਕੇ, ਨਛੱਤਰ ਮਾਨਸਾ ਤੇ ਜੀਵਨ ਬਿਲਾਸਪੁਰ ਲਏ ਗਏ ਹਨ। ਸੂਬਾ ਕਮੇਟੀ ਨੇ ਦੱਸਿਆ ਕਿ ਸ਼ੁਰੂਆਤ ਵਿੱਚ ਸੰਗਰੂਰ, ਮਾਨਸਾ, ਬਰਨਾਲਾ, ਮੋਗਾ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਇਕਾਈਆਂ ਦੀ ਸਥਾਪਨਾ ਕੀਤੀ ਜਾਵੇਗੀ। ਇਸ ਸਬੰਧੀ ਕਨਵੀਨਰ ਜੁਗਰਾਜ ਟੱਲੇਵਾਲ ਨੇ ਦੱਸਿਆ ਆਰਥਿਕ ਮੰਗਾਂ ਮਸਲਿਆਂ ਦੇ ਨਾਲ-ਨਾਲ ਸਮਾਜ ਵਿੱਚ ਪਸਰੀ ਜਾਤਪਾਤ, ਫ਼ਿਰਕੂ ਤੇ ਨਸਲੀ ਮਾਨਸਿਕਤਾ ਵਿਰੁੱਧ ਕੰਮ ਕਰਨ ਵਾਲੀ ਅਤੇ ਪਿੰਡ ਪੱਧਰ ਉਪਰ ਭਾਈਚਾਰਾ ਉਸਾਰਣ ਵਾਲੀ ਇੱਕ ਦਲਿਤ ਮਜ਼ਦੂਰ ਜਥੇਬੰਦੀ ਦੀ ਲੋੜ ਮਹਿਸੂਸ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਜਥੇਬੰਦੀ ਮਜ਼ਦੂਰਾਂ ਨੂੰ ਅੰਧ-ਵਿਸ਼ਵਾਸ, ਵਾਤਾਵਰਨ, ਸਮਾਜਿਕ, ਆਰਥਿਕ, ਸਭਿਆਚਾਰਕ ਤੇ ਜਮਾਤੀ ਖਾਸਾ ਜਿਹੇ ਮੁੱਦਿਆਂ ’ਤੇ ਸਿੱਖਿਅਤ ਕਰਦੀ ਹੋਈ ਜਾਤੀ ਖਾਤਮੇ ਪੱਖੋਂ ਚੇਤਨ ਕਰੇਗੀ ਅਤੇ ਨਸ਼ਿਆਂ ਖਿਲਾਫ਼ ਸੰਘਰਸ਼ ਕਰੇਗੀ।

Advertisement

Advertisement