ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੰਡੀਗੜ੍ਹ ਪੁਲੀਸ ਦੇ ਸੇਵਾਮੁਕਤ ਅਫ਼ਸਰਾਂ ਤੇ ਕਰਮਚਾਰੀਆਂ ਵੱਲੋਂ ‘ਅਪਰੋਚ’ ਦਾ ਗਠਨ

06:32 AM Aug 05, 2024 IST

ਕੁਲਦੀਪ ਸਿੰਘ
ਚੰਡੀਗੜ੍ਹ, 4 ਅਗਸਤ
ਚੰਡੀਗੜ੍ਹ ਪੁਲੀਸ ਦੇ ਸੇਵਾਮੁਕਤ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਵੈੱਲਫੇਅਰ ਐਸੋਸੀਏਸ਼ਨ ‘ਅਪਰੋਚ’ ਦਾ ਗਠਨ ਕੀਤਾ ਗਿਆ। ਸੰਸਥਾ ਦਾ ਆਗਾਜ਼ ਅੱਜ ਪੁਲੀਸ ਲਾਈਨ ਸੈਕਟਰ-26, ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ, ਜਿਸ ਵਿੱਚ 250 ਦੇ ਕਰੀਬ ਸੇਵਾਮੁਕਤ ਅਫ਼ਸਰ ਸ਼ਾਮਲ ਹੋਏ। ਸੰਸਥਾ ਦੇ ਪ੍ਰਧਾਨ ਸੇਵਾਮੁਕਤ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਕਿਹਾ ਕਿ ਇਹ ਸੰਸਥਾ ਅਫਸਰਾਂ ਤੇ ਕਰਮਚਾਰੀਆਂ ਦੀ ਭਲਾਈ ਲਈ ਕੰਮ ਕਰੇਗੀ ਅਤੇ ਨਾਲ ਹੀ ਕਰਮਚਾਰੀਆਂ ਦੇ ਸਮਾਜਿਕ ਖੁਸ਼ੀ-ਗਮੀ ਵਾਲੇ ਸਮਾਗਮਾਂ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਸੇਵਾਮੁਕਤੀ ਉਪਰੰਤ ਲੰਬਾ ਸਮਾਂ ਸਰਕਾਰ ਦੀ ਨੌਕਰੀ ਕਰਦੇ ਅਧਿਕਾਰੀ ਕਰਮਚਾਰੀ ਨੇ ਪ੍ਰਸ਼ਾਸਨ ਕੋਲ ਆਪਣੀ ਮੁਸ਼ਕਿਲ ਵਾਸਤੇ ਪਹੁੰਚ ਕਰਨੀ ਹੋਵੇ ਤਾਂ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਆਉਂਦੀਆਂ ਹਨ। ਹੁਣ ਸੰਸਥਾ ਆਪਣੇ ਅਧਿਕਾਰੀਆਂ-ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ, ਰਾਜਸੀ ਲੋਕਾਂ ਅਤੇ ਸਰਕਾਰੀ ਅਧਿਕਾਰੀਆਂ ਤੱਕ ਲੈ ਕੇ ਜਾਇਆ ਕਰੇਗੀ ਅਤੇ ਕਰਮਚਾਰੀ ਪਰਿਵਾਰਾਂ ਦੇ ਮਸਲੇ ਹੱਲ ਕਰਵਾਏਗੀ। ਸਮਾਗਮ ਵਿੱਚ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਜਨਰਲ ਸਕੱਤਰ ਅਸ਼ੋਕ ਤੁਲੀ, ਮੀਤ ਪ੍ਰਧਾਨ ਬਲਜਿੰਦਰ ਸਿੰਘ, ਮੀਡੀਆ ਸਲਾਹਕਾਰ ਜਸਪਾਲ ਸਿੰਘ, ਪ੍ਰਾਪੇਗੰਡਾ ਸੈਕਟਰੀ ਸੋਹਣ ਸਿੰਘ, ਖਜ਼ਾਨਚੀ ਅੰਮ੍ਰਿਤਪਾਲ ਸਿੰਘ ਅਤੇ ਦੇਵਰਾਜ ਆਦਿ ਵੀ ਹਾਜ਼ਰ ਹੋਏ।

Advertisement

Advertisement
Advertisement