ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯਮਨ ਦੀ ਜੇਲ੍ਹ 'ਚ ਬੰਦ ਨਰਸ ਦੀ ਮਦਦ ਲਈ ਤਿੰਨ ਕਰੋੜ ਜੁਟਾਉਣ ਲਈ ਕਮੇਟੀ ਦਾ ਗਠਨ

05:57 PM Jun 19, 2024 IST

ਤਿਰੂਵਨੰਤਪੁਰਮ, 19 ਜੂਨਯਮਨ ਦੀ ਜੇਲ੍ਹ ਵਿੱਚ ਬੰਦ ਕੇਰਲ ਦੀ ਨਰਸ ਨਿਮੀਸ਼ਾ ਪ੍ਰਿਆ ਦੀ ਮਦਦ ਲਈ ਪਲੱਕੜ ਜ਼ਿਲ੍ਹੇ ਵਿੱਚ ਵਿਧਾਇਕ ਕੇ ਬਾਬੂ ਦੀ ਅਗਾਵਈ ਹੇਠ ਤਿੰਨ ਕਰੋੜ ਰੁਪਏ ਇਕੱਠੇ ਕਰਨ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਨਿਮੀਸ਼ਾ ਪ੍ਰਿਆ ਯਮਨ ਵਾਸੀ ਤਲਾਲ ਅਬਦੋ ਮਹਿਦੀ ਦੇ ਕਤਲ ਲਈ ਉਮਰਕੈਦ ਦੀ ਸਜ਼ਾ ਕੱਟ ਰਹੀ ਹੈ, ਜੋ 2017 ਤੋਂ ਜੇਲ੍ਹ ਵਿਚ ਬੰਦ ਹੈ। ਪ੍ਰਿਆ ਨੂੰ ਕਥਿਤ ਤੌਰ 'ਤੇ ਮਹਿਦੀ ਕੋਲ ਦੁਰਵਿਵਹਾਰ ਅਤੇ ਤਸੀਹੇ ਝੱਲਣੇ ਪਏ ਸਨ। ਉੱਥੇ ਨਰਸ ਵਜੋਂ ਕੰਮ ਕਰਦੀ ਪ੍ਰਿਆ ਤੇ ਦੋਸ਼ ਹਨ ਉਸ ਨੇ ਮਹਿਦੀ ਦੇ ਕਬਜ਼ੇ ’ਚੋਂ ਆਪਣਾ ਪਾਸਪੋਰਟ ਛੁਡਾਉਣ ਲਈ ਉਸਦੇ ਸੈਡਾਟਿਵ ਦਾ ਟੀਕਾ ਲਗਾਇਆ। ਇਸ ਤੋਂ ਬਾਅਦ ਪ੍ਰਿਆ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ, ਅਪੀਲਾਂ ਅਤੇ ਲੰਮੇ ਚੱਲੇ ਕੇਸ ਉਪਰੰਤ ਵੀ ਉਹ ਜੇਲ੍ਹ 'ਚ ਹੀ ਰਹੀ। ਵਿਧਾਇਕ ਬਾਬੂ ਨੇ ਕਿਹਾ ਕਿ ਇਹ ਤਿੰਨ ਕਰੋੜ ਰੁਪਏ ਦੀ ਰਾਸ਼ੀ ਪ੍ਰਿਆ ਦੇ ਨੂੰ ਬਚਾਉਣ ਲਈ ਬਲੱਡ ਮਨੀ ਦੇ ਤੌਰ ’ਤੇ ਤਲਾਲ ਦੇ ਪਰਿਵਾਰ ਨੂੰ ਦਿੱਤੀ ਜਾਣੀ ਹੈ। ਇਸ ਲਈ ਇਹ ਰਾਸ਼ੀ ਇਕੱਠੀ ਕਰਨ ਲਈ ਪਹਿਲਕਦਮੀ ਕੀਤੀ ਗਈ ਹੈ। -ਆਈਏਐੱਨਐੱਸ
Advertisement

Advertisement
Advertisement