ਕਿਸਾਨ ਸੰਘਰਸ਼ ਕਮੇਟੀ ਵੱਲੋਂ ਪਿੰਡ ਭੁੱਬਲੀ ਵਿੱਚ 25 ਮੈਂਬਰੀ ਕਮੇਟੀ ਦਾ ਗਠਨ
ਪੱਤਰ ਪ੍ਰੇਰਕ
ਕਾਹਨੂੰਵਾਨ, 18 ਜੁਲਾਈ
ਇੱਥੋਂ ਨਜ਼ਦੀਕੀ ਪਿੰਡ ਭੁੱਬਲੀ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਿੰਡ ਦੀ ਇਕਾਈ ਦਾ ਕੀਤਾ ਮੁੜ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਹਰਚਰਨ ਸਿੰਘ ਧਾਰੀਵਾਲ ਕਲਾਂ ਸਤਨਾਮ ਸਿੰਘ ਖਾਨਮਲੱਕ ਨੇ ਦੱਸਿਆ ਕਿ ਪਿੰਡ ਭੁੱਬਲੀ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਬੋਲਦਿਆਂ ਵੱਖ ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ। ਜਿਵੇਂ ਸਤਨਾਮ ਸਿੰਘ ਖਾਨਮਲੱਕ ਨੇ ਜਥੇਬੰਦੀ ਦੇ ਵਿਧਾਨ ਬਾਰੇ ਤੇ ਫ਼ੰਡਾਂ ਬਾਰੇ ਜਾਣਕਾਰੀ ਦਿੱਤੀ। ਅਮਰੀਕ ਸਿੰਘ ਲੋਦੀਪੁਰ ਨੇ ਪੰਜਾਬ ਵਿੱਚ ਦਨਿੋਂ ਦਨਿ ਵੱਧ ਰਹੀ ਮਹਿੰਗਾਈ ਬੇਰੁਜ਼ਗਾਰੀ ਨਸ਼ੇ ’ਤੇ ਚਿੰਤਾ ਦਾ ਵਿਸ਼ਾ ਹੈ। ਭਾਰਤ ਮਾਲਾ ਪ੍ਰਜੈਕਟ ਵਿੱਚ ਪੰਜਾਬ ਦੀ 25 ਹਜ਼ਾਰ ਏਕੜ ਜ਼ਮੀਨ ਆਉਣ ਤੇ ਸਹੀ ਮੁੱਲ ਨਾ ਮਿਲਣ ਤੇ ਧੱਕੇ ਨਾਲ ਜ਼ਮੀਨਾਂ ਤੇ ਕਬਜ਼ਾ ਲੈਣ ਤੇ ਸਰਕਾਰਾਂ ਦਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕੱਠੇ ਹੋ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੱਕ ਸੱਚ ਲਈ ਸਾਂਝੇ ਮੋਰਚਿਆਂ ਤੇ ਸੰਘਰਸ਼ ਕਰਦੀ ਆ ਰਹੀ ਹੈ। ਅਖੀਰ ਵਿੱਚ ਪਿੰਡ ਭੁੱਬਲੀ ਵਿੱਚ 25 ਮੈਂਬਰੀ ਇਕਾਈ ਕਮੇਟੀ ਦਾ ਗਠਨ ਕੀਤਾ। ਇਸ ਮੌਕੇ ਪਿੰਡ ਭੁੱਬਲੀ ਦੀ ਇਕਾਈ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਸਕੱਤਰ ਲਖਵਿੰਦਰ ਸਿੰਘ ਖ਼ਜ਼ਾਨਚੀ, ਪ੍ਰਤਾਪ ਸਿੰਘ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਜੱਜ ਜਥੇਬੰਦਕ ਸਕੱਤਰ ਅਰਮਿੰਦਰ ਸਿੰਘ ਪ੍ਰਚਾਰ ਸਕੱਤਰ ਜਸਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ ਨਵਦੀਪ ਸਿੰਘ ਮੀਤ ਪ੍ਰਧਾਨ ਸਵਿੰਦਰ ਸਿੰਘ, ਸਹਾਇਕ ਸਕੱਤਰ ਜਤਿੰਦਰ ਸਿੰਘ ਸਹਾਇਕ ਖ਼ਜ਼ਾਨਚੀ ਹਰਪਾਲ ਸਿੰਘ ਸਹਾਇਕ ਪ੍ਰੈਸ ਸਕੱਤਰ ਸੁਖਵੰਤ ਸਿੰਘ ਲੰਗਰ ਇੰਚਾਰਜ ਰਜਿੰਦਰ ਸਿੰਘ, ਬਲਵਿੰਦਰ ਸਿੰਘ ਰਣਧੀਰ ਸਿੰਘ ਆਦਿ ਚੁਣੇ ਗਏ।