ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਅਲਸਾਜ਼ੀ: ਪਰਵਾਸੀ ਪੰਜਾਬੀਆਂ ਦੀ ਜ਼ਮੀਨ ਵੇਚਣ ਵਾਲਾ ਗਰੋਹ ਬੇਨਕਾਬ

09:04 AM Oct 27, 2024 IST
ਮੁਲਜ਼ਮਾਂ ਵੱਲੋਂ ਤਿਆਰ ਕੀਤੇ ਗਏ ਫਰਜ਼ੀ ਆਧਾਰ ਤੇ ਪੈਨ ਕਾਰਡ।

ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਅਕਤੂੁਬਰ
ਇਥੇ ਜ਼ਿਲ੍ਹਾ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗਾ) ਇੰਚਾਰਜ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਪਰਵਾਸੀ ਪੰਜਾਬੀਆਂ ਦੀਆਂ ਜ਼ਮੀਨਾਂ ਜਾਅਲਸਾਜ਼ੀ ਨਾਲ ਵੇਚਣ ਵਾਲੇ 8 ਮੈਂਬਰੀ ਗਰੋਹ ਨੂੰ ਬੇਨਕਾਬ ਕਰਕੇ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗਰੋਹ ਨੇ ਐੱਨਆਰਆਈ ਦੀ ਬਹੁਕਰੋੜੀ ਜ਼ਮੀਨ ਵੇੇਚਣ ਲਈ ਉਨ੍ਹਾਂ ਦੇ ਆਧਾਰ ਕਾਰਡ, ਪੈਨ ਕਾਰਡ ਤੇ ਵਿਦੇਸ਼ੀ ਪਾਸਪੋਰਟਾਂ ਦੀਆਂ ਫ਼ੋਟੋ ਕਾਪੀਆਂ ’ਤੇ ਆਪਣੀਆਂ ਫੋਟੋਆਂ ਚਿਪਕਾ ਕੇ ਇੱਕ ਕਰੋੜ ਤੋਂ ਵੱਧ ਦੀ ਰਕਮ ਹਾਸਲ ਕੀਤੀ।
ਇਥੇ ਐੱਸਪੀ ਸੰਦੀਪ ਕੁਮਾਰ ਵਡੇਰਾ ਅਤੇ ਈਓ ਵਿੰਗਾ ਇੰਚਾਰਜ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਦੱਸਿਆ ਕਿ ਕੈਨੇਡਾ ਵਿੱਚ ਗੁਰਜਿੰਦਰਪਾਲ ਸਿੰਘ ਅਤੇ ਇੰਗਲੈਂਡ ਰਹਿੰਦੇ ਸਤਬੀਰ ਸਿੰਘ ਦੀ ਇੱਥੇ ਸਾਢੇ 17 ਏਕੜ ਜ਼ਮੀਨ ਹੈ। ਇਹ ਮੂਲ ਰੂਪ ਵਿੱਚ ਪਿੰਡ ਚੂਹੜ ਚੱਕ ਦੇ ਨਿਵਾਸੀ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਐੱਨਆਰਆਈ ਗੁਰਜਿੰਦਰਪਾਲ ਸਿਘ ਦੇ ਆਧਾਰ ਕਾਰਡ, ਪੈਨ ਕਾਰਡ ਅਤੇ ਵਿਦੇਸ਼ੀ ਪਾਸਪੋਰਟ ’ਤੇ ਆਪਣੀ ਫੋਟੋ ਚਿਪਕਾ ਕੇ ਅਤੇ ਦੂਜੇ ਮੁਲਜ਼ਮ ਰਵੀ ਕੁਮਾਰ ਨੇ ਐੱਨਆਰਆਈ ਸਤਬੀਰ ਸਿੰਘ ਦੇ ਦਸਤਾਵੇਜ਼ਾਂ ’ਤੇ ਆਪਣੀ ਫੋਟੋ ਲਗਾ ਕੇ ਇਹ ਜ਼ਮੀਨ ਮੋਗਾ ਵਾਸੀ ਟਾਇਲ ਫੈਕਟਰੀ ਸੰਚਾਲਕ ਰਜਨੀਸ਼ ਕੁਮਾਰ ਨੂੰ ਵੇਚਣ ਦਾ ਸੌਦਾ ਕਰਕੇ 66 ਲੱਖ ਰੁਪਏ ਨਕਦ ਤੇ 42 ਲੱਖ ਦੇ ਚੈੱਕ ਹਾਸਲ ਕੀਤੇ। ਸ਼ੱਕ ਹੋਣ ’ਤੇ ਜਦੋਂ ਖਰੀਦਦਾਰ ਨੇ ਐੱਨਆਰਆਈਜ਼ ਨੂੰ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਜ਼ਮੀਨ ਨਹੀਂ ਵੇਚੀ। ਪੁਲੀਸ ਮੁਤਾਬਕ ਰਵੀ ਵਾਸੀ ਸਿੱਧਵਾਂ ਬੇਟ ਨੇ ਸੁਖਦੇਵ ਸਿੰਘ ਬਣ ਕੇ ਪ੍ਰਾਪਰਟੀ ਡੀਲਰ ਦੀ ਭੂਮਿਕਾ ਨਿਭਾਈ। ਮੁਲਜ਼ਮ ਦੀ ਮੁੱਢਲੀ ਪੁੱਛ-ਪੜਤਾਲ ਤੋਂ ਪਤਾ ਲੱਗਾ ਕਿ ਇਸ ਜਾਅਲਸਾਜ਼ੀ ਦੀ ਯੋਜਨਾ ਦਲਜੀਤ ਸਿੰਘ ਉਰਫ਼ ਬਬਲੀ ਵਾਸੀ ਲੁਧਿਆਣਾ ਨੇ ਬਣਾਈ ਸੀ।
ਐੱਨਆਰਆਈਜ਼ ਦੀ ਜ਼ਮੀਨ ਨਾਲ ਜੁੜਿਆ ਹੋਣ ਕਰਕੇ ਐੈੱਸਐੱਸਪੀ ਅਜੈ ਗਾਂਧੀ ਨੇ ਇਹ ਮਾਮਲਾ ਗੰਭੀਰਤਾ ਨਾਲ ਲਿਆ। ਉਨ੍ਹਾਂ ਖਰੀਦਦਾਰ ਰਾਹੀਂ ਮੁਲਜ਼ਮ ਗੁਰਪ੍ਰੀਤ ਗੋਪੀ ਨੂੰ ਹੋਰ ਅਦਾਇਗੀ ਕਰਨ ਲਈ ਮੋਗਾ ਸੱਦ ਲਿਆ ਅਤੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ। ਖਰੀਦਦਾਰ ਮੁਤਾਬਕ ਮੋਗਾ ਤਹਿਸੀਲ ’ਚ ਗਰੋਹ ਨਾਲ ਦੋ ਔਰਤਾਂ ਤੇ ਦੋ ਹੋਰ ਅਣਪਛਾਤੇ ਵਿਅਕਤੀ ਸਨ, ਜਿਨ੍ਹਾਂ ਦੀ ਹੁਣ ਪੁਲੀਸ ਭਾਲ ਕਰ ਰਹੀ ਹੈ। ਇਸ ਸਬੰਧੀ ਥਾਣਾ ਅਜੀਤਵਾਲ ਵਿੱਚ ਕੇਸ ਦਰਜ ਕੀਤਾ ਗਿਆ ਹੈ।

Advertisement

Advertisement