ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਕਾਮਿਆਂ ਵੱਲੋਂ ਵਣ ਰੇਂਜ ਅਫਸਰ ਦੇ ਦਫਤਰ ਦਾ ਘਿਰਾਓ

07:44 AM May 04, 2024 IST
ਜੰਗਲਾਤ ਦਫਤਰ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਜੰਗਲਾਤ ਮੁਲਾਜ਼ਮ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਮਈ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਸੰਗਰੂਰ ’ਚ ਪੈਂਦੀ ਰੇਂਜ ਲਹਿਰਾਗਾਗਾ ਵਿੱਚ ਪ੍ਰਧਾਨ ਸਤਗੁਰ ਸਿੰਘ ਤੇ ਸਕੱਤਰ ਹੈਪੀ ਸਿੰਘ ਦੀ ਅਗਵਾਈ ਹੇਠ ਅੱਜ ਵਣ ਰੇਂਜ ਦਫਤਰ ਲਹਿਰਾਗਾਗਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵਣ ਰੇਂਜ ਅਫਸਰ ਲਹਿਰਾਗਾਗਾ ਦਫਤਰ ਤੋਂ ਕਥਿਤ ਤੌਰ ’ਤੇ ਗੈਰਹਾਜ਼ਰ ਸੀ। ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਗਾਗਾ, ਸਕੱਤਰ ਸਤਨਾਮ ਸਿੰਘ ਤੇ ਪੀਐੱਸਐੱਸਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ ਨੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਣ ਰੇਂਜ ਅਫਸਰ ਵੱਲੋਂ ਕੰਮ ਕਰਦੇ ਵਰਕਰਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਸਵਰਨ ਸਿੰਘ ਅਕਬਰਪੁਰ, ਜਗਪਾਲ ਬਰਨਾਲਾ, ਹਰਪਾਲ ਸੁਨਾਮ ਤੇ ਸ਼ੰਮੀ ਮਲੇਰਕੋਟਲਾ ਨੇ ਕਿਹਾ ਕਿ ਕੰਮ ਕਰਦੇ ਵਰਕਰਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਜਦੋਂ ਕਿ ਵਣ ਰੇਂਜ ਅਫਸਰ ਲਹਿਰਾਗਾਗਾ ਨੂੰ ਉੱਚ ਅਧਿਕਾਰੀਆਂ ਵੱਲੋਂ ਮਹੀਨਾ ਜਨਵਰੀ, ਫਰਵਰੀ, ਮਾਰਚ 2024 ਵੱਡੀ ਪੱਧਰ ’ਤੇ ਬਜਟ ਦਿੱਤਾ ਗਿਆ ਸੀ, ਪ੍ਰੰਤੂ ਵਣ ਰੇਂਜ ਅਫਸਰ ਕੋਲ ਬੱਜਟ ਜ਼ਿਆਦਾ, ਪਰ ਵਰਕਰ ਘੱਟ ਕੰਮ ਕਰਦੇ ਹਨ। ਬਾਕੀ ਬਚਿਆ ਹੋਇਆ ਬੱਜਟ ਕਥਿਤ ਜਾਅਲੀ ਮਸਟਰੋਲ ਬਣਾ ਕੇ ਉੱਚ ਅਧਿਕਾਰੀਆਂ ਦੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਪੰਜਾਬ ਸਰਕਾਰ ਨੂੰ ਵੱਡੀ ਪੱਧਰ ’ਤੇ ਚੁੱਨਾ ਲਾਇਆ ਜਾ ਰਿਹਾ ਹੈ। ਮੇਘਰਾਜ ਸਿੰਘ, ਕਰਨੈਲ ਬਖੋਰਾ, ਮਾਮੂ ਖਨੌਰੀ ਨੇ ਕਿਹਾ ਕਿ ਵਣ ਰੇਂਜ ਅਫਸਰ ਲਹਿਰਾਗਾਗਾ ਦੇ ਦਫਤਰ ਅੱਗੇ ਜਥੇਬੰਦੀ ਵੱਲੋਂ 22 ਅਪਰੈਲ ਅਤੇ 3 ਮਈ ਨੂੰ ਰੋਸ ਧਰਨਾ ਦਿੱਤਾ ਗਿਆ ਪਰ ਵਣ ਰੇਂਜ ਅਫਸਰ ਵੱਲੋਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਜਥੇਬੰਦੀ ਦੇ ਆਗੂ
ਰਾਮਨਾਥ ਸੰਗਰੂਰ, ਸਰਵਨ ਸਿੰਘ, ਛੱਜੂ ਸ਼ਰਮਾ ਨੇ ਕਿਹਾ ਕਿ ਜੇਕਰ ਵਣ ਰੇਂਜ ਅਫਸਰ ਵੱਲੋਂ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਤਾਂ ਜਥੇਬੰਦੀ ਵਣ ਰੇਂਜ ਅਫਸਰ ਦਾ ਕਿਸੇ ਵੀ ਸਮੇਂ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਬਿੰਦਰਪਾਲ ਸ਼ਰਮਾ, ਅਜੈਬ ਸਿੰਘ, ਚੜਤ ਸਿੰਘ, ਸੂਬੇਦਾਰ ਸਿੰਘ, ਭੁਲੇਸ਼ਵਰ ਨਾਗਰੀ, ਜੀਤ ਸਿੰਘ, ਜਗਸੀਰ ਬਰਨਾਲਾ ਤੇ ਮੱਘਰ ਸਿੰਘ ਸਾਥੀ ਹਾਜ਼ਰ ਹੋਏ।

Advertisement

Advertisement
Advertisement