For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫ਼ਤਰ ਘੇਰਿਆ

07:01 AM May 31, 2024 IST
ਜੰਗਲਾਤ ਕਾਮਿਆਂ ਨੇ ਵਣ ਮੰਡਲ ਦਫ਼ਤਰ ਘੇਰਿਆ
ਰੋਸ ਮਾਰਚ ਕਰਦੇ ਹੋਏ ਜੰਗਲਾਤ ਕਾਮੇ।
Advertisement

ਗੁਰਨਾਮ ਿਸੰਘ ਅਕੀਦਾ
ਪਟਿਆਲਾ, 30 ਮਈ
ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਕੱਚੇ ਤੇ ਪੱਕਿਆ ਵੱਲੋਂ ਮਈ ਮਹੀਨੇ ਵਿੱਚ ਚੌਥੀ ਰੈਲੀ ਤੇ ਰੋਸ ਮਾਰਚ ਕੀਤਾ ਗਿਆ। ਪਹਿਲਾਂ ਕਰਮਚਾਰੀ ਕੜਕਦੀ ਗਰਮੀ ਵਿੱਚ ਵਣ ਮੰਡਲ ਅਫ਼ਸਰ ਦਫ਼ਤਰ ਅੱਗੇ ਇਕੱਤਰ ਹੋਏ ਜਿੱਥੇ ਰੈਲੀ ਕਰਨ ਉਪਰੰਤ, ਵਣ ਪਾਲ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਥਾਪਰ ਯੂਨੀਵਰਸਿਟੀ ਚੌਕ ਵਿੱਚ ਪਹੁੰਚਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਾਮਿਆਂ ਦੀ ਮੰਗ ਸੀ ਕਿ ਦਿਹਾੜੀਦਾਰ ਕਰਮੀਆਂ ਨੂੰ ਬਗੈਰ ਕਿਸੇ ਕੰਡੀਸ਼ਨ ਤੋਂ ਰੈਗੂਲਰ ਕੀਤਾ ਜਾਵੇ।
ਵਿੱਤੀ ਕਮਿਸ਼ਨਰ, ਜੰਗਲਾਤ, ਜੰਗਲੀ ਜੀਵ ਵਿਸਥਾਰ ਵੱਲੋਂ 10 ਅਪਰੈਲ ਨੂੰ ਇਕ ਪੱਤਰ ਜਾਰੀ ਕਰਕੇ ਸਕਿਲਡ ਤੇ ਅਨ ਸਕਿੱਲ ਦਿਹਾੜੀਦਾਰ ਕਰਮੀਆਂ ਨੂੰ ਮਨਰੇਗਾ ਵਿੱਚ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਦਾ ਅੱਜ ਕਾਮਿਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਾਰਚ, ਅਪਰੈਲ ਤੇ ਮਈ ਮਹੀਨਿਆਂ ਦੀਆਂ ਤਨਖ਼ਾਹਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ। ਇਸ ਵੇਲੇ ਮੁਲਾਜ਼ਮਾਂ ਨੇ ਸਰਕਾਰ ਲਈ ਨਾਅਰੇ ਲਗਾਏ। ਇਸ ਮੌਕੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ੍ਰਧਾਨ ਜੰਗਲਾਤ ਜਗਮੋਹਨ ਨੋਲੱਖਾ, ਦੀਪ ਚੰਦ ਹੰਸ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਰਾਜੇਸ਼ ਗੋਲੂ, ਕੰਵਲਜੀਤ ਪ੍ਰਧਾਨ, ਮੱਖਣ ਸਿੰਘ, ਕਿਰਨਪਾਲ, ਲਖਵੀਰ ਸਿੰਘ, ਸ਼ਿਵ ਚਰਨ, ਨਾਰੰਗ ਸਿੰਘ, ਸੁਖਦੇਵ ਝੰਡੀ, ਗੋਲਡੀ ਪ੍ਰਧਾਨ ਮਰਦਾਹੇੜੀ, ਨਵਨੀਤ ਸਿੰਗਲਾ, ਤਾਰਾ, ਜਰਨੈਲ ਸਿੰਘ, ਮਹਿੰਦਰ ਰਾਜਪੁਰਾ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement