ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਗਲਾਤ ਵਰਕਰਾਂ ਵੱਲੋਂ ਵਣ-ਮੰਡਲ ਅਫਸਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ

09:46 AM Jul 29, 2020 IST

ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੁਲਾਈ

Advertisement

ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ਅਨੁਸਾਰ ਜ਼ਲ੍ਹਿਾ ਸੰਗਰੂਰ ਦੇ ਵਣ-ਮੁਲਾਜ਼ਮਾਂ ਨੇ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਲੜੀਵਾਰ ਧਰਨਾ ਆਰੰਭ ਕਰ ਦਿੱਤਾ। ਧਰਨੇ ’ਤੇ ਬੈਠੇ ਸਾਥੀ ਮੰਗ ਕਰ ਰਹੇ ਸਨ ਕਿ ਰੋਕੀਆਂ ਤਨਖ਼ਾਹਾਂ ਜਾਰੀ ਕੀਤੀਆਂ ਜਾਣ, ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ, ਜੰਗਲਾਤ ਵਿਭਾਗ ਵਿੱਚ ਕੰਮ ਕਰਦੇ ਹਰ ਵਰਕਰ ਦਾ ਈ.ਐੱਸ.ਆਈ./ਈ.ਪੀ.ਐੱਫ ਫੰਡ ਕੱਟਿਆ ਜਾਵੇ, ਮਨਰੇਗਾ ਕਾਮਿਆਂ ਤੋਂ ਵਿਭਾਗੀ ਕੰਮ ਵਾਪਸ ਲਿਆ ਜਾਵੇ ਅਤੇ ਜੰਗਲਾਤ ਮਹਿਕਮੇ ਦੇ ਕਰਮਚਾਰੀਆਂ ਨੂੰ ਵਰਦੀਆਂ ਲੈਣ ਲਈ ਫੰਡ ਜਾਰੀ ਕੀਤੇ ਜਾਣ। ਧਰਨੇ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਗਾਗਾ, ਜਨਰਲ ਸਕੱਤਰ ਸਤਨਾਮ ਸਿੰਘ ਸੰਗਤੀਵਾਲਾ ਤੇ ਵਿੱਤ ਸਕੱਤਰ ਜਗਜੀਵਨ ਸਿੰਘ ਘਾਬਦਾਂ ਨੇ ਕਿਹਾ ਕਿ ਪੰਜਾਬ ਦੇ ਹਰ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਅੱਜ ਤੋਂ 7 ਅਗਸਤ ਤੱਕ ਲੜੀਵਾਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਜੇ ਵਿਭਾਗ ਨੇ ਸਾਡੀਆਂ ਮੰਗਾਂ ਦਾ ਸਾਰਥਕ ਹੱਲ ਨਾ ਕੱਢਿਆ ਤਾਂ ਫਿਰ ਸੂਬਾ ਪੱਧਰੀ ਜਥੇਬੰਦਕ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਦੀ ਸਰਕਾਰ ਹੁਣ ਤੱਕ ਦੀਆਂ ਸਰਕਾਰਾਂ ਵਿੱਚੋਂ ਸਭ ਤੋਂ ਨਿਕੰਮੀ ਸਿੱਧ ਹੋ ਰਹੀ ਹੈ ਹਰ ਰੋਜ਼ ਮੁਲਾਜ਼ਮਾਂ ਨੂੰ ਮਿਲ ਰਹੀਆਂ ਸਹੂਲਤਾਂ ਖੋਹਣ ਦੇ ਪੱਤਰ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਕੀਤੇ ਜਾ ਰਹੇ ਮੁਲਾਜ਼ਮ ਮਾਰੂ ਫੈਸਲਿਆਂ ਦੇ ਆਉਣ ਵਾਲੇ ਸਮੇਂ ਵਿੱਚ ਸਿੱਟੇ ਸਰਕਾਰ ਖ਼ਿਲਾਫ਼ ਜਾਣਗੇ।

ਲੜੀਵਾਰ ਧਰਨੇ ਦਾ ਸਮਰਥਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈੱਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚੰਗਾਲੀਵਾਲਾ, ਚੇਅਰਮੈਨ ਮਾਲਵਿੰਦਰ ਸਿੰਘ ਸੰਧੂ, ਵਿੱਚ ਸਕੱਤਰ ਬਲਦੇਵ ਸਿੰਘ ਬਡਰੁੱਖਾਂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਫਕੀਰ ਸਿੰਘ ਟਿੱਬਾ ਤੇ ਦੇਵੀ ਦਿਆਲ, ਸਿੰਜਾਈ ਵਿਭਾਗ ਦੇ ਜ਼ਲ੍ਹਿਾ ਪ੍ਰਧਾਨ ਰਾਮਪਾਲ ਸਿੰਘ, ਜੰਗਲਾਤ ਵਰਕਰ ਯੂਨੀਅਨ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ, ਰਾਮ ਨਾਥ ਨਦਾਮਪੁਰ, ਚਿੱਤਰਾ ਬਹਾਦਰ, ਅਮਰਜੀਤ ਸਿੰਘ, ਅਮਰੀਕ ਸਿੰਘ ਗੁਰਨੇ, ਗੁਰਜੰਟ ਸਿੰਘ ਅਤੇ ਕੁਲਵਿੰਦਰ ਸਿੰਘ ਹਾਜ਼ਰ ਸਨ।

Advertisement

ਜੰਗਲਾਤ ਵਿਭਾਗ ਦੀ ਮੈਨੇਜਮੈਂਟ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਨੇੜੇ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਸਮਾਜਿਕ ਦੂਰੀ ਬਣਾ ਕੇ ਪੰਜਾਬ ਸਰਕਾਰ ਤੇ ਵਣ ਵਿਭਾਗ ਦੀ ਮੈਨੇਜਮੈਂਟ ਵਿਰੁੱਧ ਪੱਕਾ ਮੋਰਚਾ ਲਾ ਦਿੱਤਾ ਹੈ। ਇਸ ਮੌਕੇ ਸਰਕਾਰ ਤੇ ਜੰਗਲਾਤ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਤੇ ਮੰਗ ਕੀਤੀ ਗਈ ਜੇ ਮੰਗਾਂ ਨਾ ਮੰਨੀਆਂ ਤਾਂ ਜੰਗਲਾਤ ਮੰਤਰੀ ਦੀ ਨਾਭਾ ਸਥਿਤ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਵੇਲੇ ਆਗੂਆਂ ਨੇ ਫਰਵਰੀ 2020 ਤੋਂ ਹੁਣ ਤੱਕ ਦੀਆਂ ਰੁਕੀਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ, ਤਿੰਨ ਸਾਲ ਦੀ ਲਗਾਤਾਰ ਸੇਵਾਵਾਂ ਕਰਨ ਵਾਲੇ ਕਾਮੇ ਨੂੰ ਬਨਿਾਂ ਦੇਰੀ ਰੈਗੂਲਰ ਕਰਨ ਦੀ ਮੰਗ ਵੀ ਉਠਾਈ ਗਈ।

Advertisement
Tags :
ਅੱਗੇਅਫਸਰ:ਸ਼ੁਰੂਜੰਗਲਾਤਦਫ਼ਤਰਾਂਧਰਨੇਵਣ-ਮੰਡਲਵਰਕਰਾਂਵੱਲੋਂ