ਤਨਖਾਹਾਂ ਨਾ ਮਿਲਣ ਤੋਂ ਭੜਕੇ ਜੰਗਲਾਤ ਕਾਮੇ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਅਕਤੂਬਰ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ, ਸੇਰ ਸਿੰਘ ਸਰਹਿੰਦ ਦੀ ਅਗਵਾਈ ਹੇਠ ਵਣ ਵਿਭਾਗ ਵਿੱਚ ਕੰਮ ਕਰਦੇ ਡੇਲੀਵੇਜ਼ ਕਾਮਿਆ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਰਹਿੰਦੀਆਂ ਤਨਖ਼ਾਹਾਂ ਜਾਰੀ ਕਰਵਾਉਣ ਲਈ ਅੱਜ ਵਣ ਮੰਡਲ ਪਟਿਆਲਾ ਦੀਆਂ ਵੱਖ-ਵੱਖ ਰੇਂਜਾਂ ਚ ਰੋਸ ਧਰਨੇ ਲਗਾਏ ਗਏ। ਜਗਤਾਰ ਸਿੰਘ ਸ਼ਾਹਪੁਰ, ਭਿੰਦਰ ਸਿੰਘ ਘੱਗਾ, ਕਰਨੈਲ ਸਿੰਘ ਕਾਠਮੱਠੀ, ਰਣਵੀਰ ਸਿੰਘ ਮੁਲੇਪੁਰ ਅਤੇ ਜੋਗਾ ਸਿੰਘ ਭਾਦਸੋਂ ਨੇ ਕਿਹਾ ਕਿ ਲੋਕਾਂ ਨਾਲ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਪੱਗ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ, ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਨਰੇਸ਼ ਕੁਮਾਰ ਪਟਿਆਲਾ ਗੁਰਮੇਲ ਸਮਾਣਾ.ਹਰਮੇਸ਼ ਸਿੰਘ ਨਾਭਾ ਬਲਵੀਰ ਖ਼ਾਨ ਭਾਦਸੋਂ ਅਤੇ ਜਸਵੰਤ ਸਿੰਘ ਸਰਹਿੰਦ ਨੇ ਕਿ ਜੰਗਲਾਤ ਕਾਮਿਆ ਨੂੰ ਨਾ ਤਾਂ ਪਿਛਲੇ ਕਈ ਮਹੀਨਿਆਂ ਤੋ ਰਹਿੰਦਾ ਵਧੇ ਰੇਟਾਂ ਦਾ ਏਰੀਅਰ ਨਾ ਦੇਣਾ ਅਤੇ ਪਿਛਲੇ ਤਿੰਨ ਚਾਰ ਮਹੀਨਿਆਂ ਤੋ ਤਨਖ਼ਾਹਾਂ ਨਾ ਮਿਲਣ ਕਾਰਨ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਿਆ। ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਖ਼ਾਨਪੁਰ, ਨਾਥ ਸਿੰਘ ਬੁਜ਼ਰਕ, ਹਰਦੇਵ ਸਿੰਘ ਤੇ ਕਰਮ ਸਿੰਘ ਨਾਭਾ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ 7 ਅਕਤੂਬਰ ਨੂੰ ਵਣ ਮੰਡਲ ਦਫ਼ਤਰ ਪਟਿਆਲਾ ਅੱਗੇ ਲਗਾਤਾਰ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਵਿਚ ਫੈਡਰੇਸ਼ਨ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਦੇ ਆਗੂ ਭਰਪੂਰ ਯੋਗਦਾਨ ਪਾਉਣਗੇ।