For the best experience, open
https://m.punjabitribuneonline.com
on your mobile browser.
Advertisement

ਅਤਿਵਾਦੀ ਹਮਲੇ ’ਚ ਜੰਗਲਾਤ ਕਾਮੇ ਦੀ ਮੌਤ, ਇਕ ਜ਼ਖ਼ਮੀ

06:52 AM Jul 20, 2023 IST
ਅਤਿਵਾਦੀ ਹਮਲੇ ’ਚ ਜੰਗਲਾਤ ਕਾਮੇ ਦੀ ਮੌਤ  ਇਕ ਜ਼ਖ਼ਮੀ
ਅੰਸ਼ੂਮਨ ਸਿੰਘ
Advertisement

ਸ੍ਰੀਨਗਰ, 19 ਜੁਲਾਈ
ਅਤਿਵਾਦੀਆਂ ਨੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਜੰਗਲਾਤ ਵਿਭਾਗ ਦੇ ਦੋ ਕਰਮਚਾਰੀਆਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਜਨਿ੍ਹਾਂ ਵਿੱਚੋਂ ਇਕ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਸੂਚਨਾ ਮਿਲੀ ਕਿ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਮੰਗਲਵਾਰ ਰਾਤ ਲੱਕੜ ਤਸਕਰਾਂ ਨੂੰ ਕਾਬੂ ਕਰਨ ਲਈ ਬਾਂਗੇਂਦਰ ਪੁਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿੱਤੀ।
ਇਸ ਘਟਨਾ ਕਾਰਨ ਇਮਰਾਨ ਯੂਸਫ ਵਾਨੀ ਤੇ ਜਹਾਂਗੀਰ ਅਹਿਮਦ ਚੇਚੀ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਵਾਨੀ ਦੇ ਪੱਟ ਵਿੱਚ ਗੋਲੀ ਲੱਗੀ ਤੇ ਉਸ ਨੂੰ ਐੱਸਐੱਮਐੱਚਐੱਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਚੇਚੀ ਮਾਮੂਲੀ ਜ਼ਖ਼ਮੀ ਹੋਇਆ ਸੀ ਤੇ ਮੁੱਢਲੀ ਸਿਹਤ ਸਹਾਇਤਾ ਮਗਰੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ। ਹਸਪਤਾਲ ਵਿੱਚ ਇਲਾਜ ਦੌਰਾਨ ਵਣ ਗਾਰਡ ਯੂਸਫ ਵਾਨੀ ਦੀ ਮੌਤ ਹੋ ਗਈ। ਪੁਲੀਸ ਨੇ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਹੈ। -ਪੀਟੀਆਈ

Advertisement

ਸਿਆਚਨਿ: ਅੱਗ ਲੱਗਣ ਕਾਰਨ ਫੌਜੀ ਅਧਿਕਾਰੀ ਦੀ ਮੌਤ, ਤਿੰਨ ਜ਼ਖ਼ਮੀ

ਸਿਆਚਨਿ: ਸਿਆਚਨਿ ਗਲੇਸ਼ੀਅਰ ਵਿੱਚ ਫੌਜ ਦੇ ਕੈਂਪ ਵਿੱਚ ਅੱਜ ਤੜਕੇ 3 ਵਜੇ ਅੱਗ ਲੱਗਣ ਕਾਰਨ ਇਕ ਫੌਜੀ ਅਧਿਕਾਰੀ ਦੀ ਮੌਤ ਹੋ ਗਈ ਤੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਇਸ ਘਟਨਾ ਕਾਰਨ ਫੌਜ ਦਾ ਰੈਜੀਮੈਂਟਲ ਸਿਹਤ ਅਧਿਕਾਰੀ ਕੈਪਟਨ ਅੰਸ਼ੂਮਨ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ ਸੀ ਤੇ ਉਸ ਨੇ ਦਮ ਤੋੜ ਦਿੱਤਾ। ਝੁਲਸੇ ਹੋਏ ਤਿੰਨ ਜਵਾਨਾਂ ਦੇ ਸਰੀਰ ’ਤੇ ਵੀ ਜ਼ਖ਼ਮ ਹਨ ਤੇ ਧੂੰਏਂ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ। ਇਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

ਕੰਟਰੋਲ ਰੇਖਾ ਨੇੜੇ ਦੋ ਅਤਿਵਾਦੀ ਹਲਾਕ

ਸੁਰੱਖਿਆ ਦਲਾਂ ਨੇ ਅੱਜ ਸਵੇਰੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ। ਸ੍ਰੀਨਗਰ ਆਧਾਰਿਤ ਫੌਜ ਦੇ ਚਨਿਾਰ ਕੋਰਜ਼ ਨੇ ਅੱਜ ਟਵੀਟ ਕੀਤਾ, ‘ਭਾਰਤੀ ਫੌਜ ਤੇ ਜੰਮੂ-ਕਸ਼ਮੀਰ ਪੁਲੀਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਕੁਪਵਾੜਾ ਦੇ ਮਛੀਲ ਖੇਤਰ ਵਿੱਚ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।’’ ਟਵੀਟ ਵਿੱਚ ਕਿਹਾ ਗਿਆ ਕਿ ਇਸੇ ਦੌਰਾਨ ਦੋ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਘਟਨਾ ਵਾਲੀ ਥਾਂ ਤੋਂ ਚਾਰ ਏਕੇ ਰਾਈਫਲਾਂ, ਛੇ ਹੱਥ ਗੋਲੇ ਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ।

Advertisement
Tags :
Author Image

joginder kumar

View all posts

Advertisement
Advertisement
×