ਨਸ਼ੀਲੇ ਪਦਾਰਥ ਸਣੇ ਵਿਦੇਸ਼ੀ ਤਸਕਰ ਗ੍ਰਿਫ਼ਤਾਰ
07:03 AM Nov 19, 2023 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਨਵੰਬਰ
ਐਂਟੀ ਨਾਰਕੋਟਿਕਸ ਸੈੱਲ, ਦਵਾਰਕਾ ਜ਼ਿਲ੍ਹੇ ਦੇ ਪੁਲੀਸ ਟੀਮ ਨੇ ਇੱਕ ਵਿਦੇਸ਼ੀ ਨਸ਼ਾ ਤਸਕਰ ਨੂੰ 70 ਗ੍ਰਾਮ ਐਮਫੀਟਾਮਾਈਨ ਸਣੇ ਕਾਬੂ ਕੀਤਾ ਹੈ। ਟੀਮ ਨੂੰ ਮੋਹਨ ਗਾਰਡਨ ਦੇ ਇਲਾਕੇ ਵਿੱਚ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਵਿਕਰੀ ਸਬੰਧੀ ਸੂਚਨਾ ਮਿਲੀ ਸੀ। ਟੀਮ ਡਿਲਾਇਟ ਪਬਲਿਕ ਸਕੂਲ, ਵਿਪਿਨ ਗਾਰਡਨ, ਨਵੀਂ ਦਿੱਲੀ ਨੇੜੇ ਪਹੁੰਚੀ, ਜਿੱਥੇ ਇੱਕ ਵਿਦੇਸ਼ੀ ਨਾਗਰਿਕ ਸ਼ਨੀ ਬਾਜ਼ਾਰ ਰੋਡ ਵੱਲੋਂ ਆ ਰਿਹਾ ਸੀ, ਜਿਸ ਨੂੰ ਟੀਮ ਨੇ ਕਾਬੂ ਕਰ ਲਿਆ। ਪੁੱਛ-ਪੜਤਾਲ ਕਰਨ ’ਤੇ ਉਸ ਨੇ ਆਪਣੀ ਪਛਾਣ ਕੇਨੇਥ ਉਨਾਡੀਕੇ ਨਾਈਜੀਰੀਆ ਵਜੋਂ ਦੱਸੀ। ਉਸ ਦੀ ਤਲਾਸ਼ੀ ਲੈਣ ’ਤੇ ਉਸ ਦੇ ਕਬਜ਼ੇ ’ਚੋਂ ਚਿੱਟੇ ਰੰਗ ਦਾ ਪੋਲੀਥੀਨ ਬਰਾਮਦ ਹੋਇਆ, ਜਿਸ ਵਿੱਚੋਂ 70 ਗ੍ਰਾਮ ਵਜ਼ਨ ਐਮਫੀਟਾਮਾਈਨ ਪਾਇਆ ਗਿਆ। ਬਰਾਮਦ ਪਦਾਰਥ ਦੀ ਬਾਜ਼ਾਰ ਵਿੱਚ ਕੀਮਤ ਕਰੀਬ ਦਸ ਲੱਖ ਰੁਪਏ ਦੱਸੀ ਗਈ ਹੈ।
Advertisement
Advertisement
Advertisement