ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਬੰਗਲਾਦੇਸ਼ ਦੇ ਦੌਰੇ ’ਤੇ ਪੁੱਜੇ
06:32 AM Aug 19, 2020 IST
ਢਾਕਾ, 18 ਅਗਸਤ
Advertisement
ਭਾਰਤੀ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਬੰਗਲਾਦੇਸ਼ ਦੇ ਸੰਖੇਪ ਦੌਰੇ ਉਤੇ ਅੱਜ ਢਾਕਾ ਪੁੱਜ ਗਏ ਹਨ। ਸਕੱਤਰ ਦਾ ਇਹ ਦੌਰਾ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਕਰਨ ਉਤੇ ਕੇਂਦਰਿਤ ਹੈ। ਭਾਰਤੀ ਹਵਾਈ ਸੈਨਾ ਦਾ ਜਹਾਜ਼ ਸ਼੍ਰਿੰਗਲਾ ਨੂੰ ਲੈ ਕੇ ਸਵੇਰੇ ਕਰੀਬ 11.30 ਵਜੇ ਢਾਕਾ ਹਵਾਈ ਅੱਡੇ ਉਤੇ ਉਤਰਿਆ। ਵਿਦੇਸ਼ ਸਕੱਤਰ ਵਜੋਂ ਉਨ੍ਹਾਂ ਦਾ ਇਹ ਦੂਜਾ ਢਾਕਾ ਦੌਰਾ ਹੈ। ਹਰਸ਼ ਵਰਧਨ ਦੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਦੀ ਸੰਭਾਵਨਾ ਹੈ ਜਿੱਥੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਵਿਸ਼ੇਸ਼ ਸੁਨੇਹਾ’ ਉਨ੍ਹਾਂ ਨੂੰ ਦੇਣਗੇ। ਵਿਦੇਸ਼ ਸਕੱਤਰ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁੱਲ ਮੋਮਿਨ ਅਤੇ ਆਪਣੇ ਹਮਰੁਤਬਾ ਮਸੂਦ ਬਿਨ ਮੋਮਿਨ ਨਾਲ ਵੀ ਮੁਲਾਕਾਤ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ਵਿਚ ਬੰਗਲਾਦੇਸ਼ ਨਾਲ ਆਪਣੇ ਰਿਸ਼ਤਿਆਂ ਨੂੰ ‘ਬੇਹੱਦ ਨੇੜਲਾ ਦੱਸਿਆ ਸੀ।
-ਪੀਟੀਆਈ
Advertisement
Advertisement