ਵਿਦੇਸ਼ ਸਕੱਤਰ ਮਿਸਰੀ ਭਾਰਤ-ਕੈਨੇਡਾ ਸਬੰਧਾਂ ’ਤੇ ਬੁੱਧਵਾਰ ਨੂੰ ਸੰਸਦੀ ਕਮੇਟੀ ਨੂੰ ਦੇਣਗੇ ਜਾਣਕਾਰੀ
02:06 PM Nov 03, 2024 IST
Advertisement
ਨਵੀਂ ਦਿੱਲੀ, 3 ਨਵੰਬਰ
ਵਿਦੇਸ਼ ਸਕੱਤਰ ਵਿਕਰਮ ਮਿਸਰੀ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਨੂੰ ਭਾਰਤ-ਕੈਨੇਡਾ ਸਬੰਧਾਂ ਬਾਰੇ ਬੁੱਧਵਾਰ ਨੂੰ ਸੰਭਾਵੀ ਤੌਰ ’ਤੇ ਜਾਣਕਾਰੀ ਦੇਣਗੇ। ਕੈਨੇਡਾ ਦੇ ਅਧਿਕਾਰੀਆਂ ਵੱਲੋਂ ਭਾਰਤ ਸਰਕਾਰ ਦੇ ਅਧਿਕਾਰੀਆਂ ’ਤੇ ਖਾਲਿਸਤਾਨ ਸਮਰਥਕ ਅਤਿਵਾਦੀ ਹਰਜੀਤ ਸਿੰਘ ਨਿੱਝਰ ਦੀ ਹੱਤਿਆ ਦਾ ਆਦੇਸ਼ ਦੇਣ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਸਬੰਧ ਪ੍ਰਭਾਵਿਤ ਹੋਏ ਹਨ। ਮਿਸਰੀ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਮੁੜ ਤੋਂ ਗਸ਼ਤ ਸ਼ੁਰੂ ਕਰਨ ਸਬੰਧੀ ਸਮਝੌਤੇ ਤੋਂ ਬਾਅਦ ਚੀਨ ਨਾਲ ਭਾਰਤ ਦੇ ਸਬੰਧਾਂ ਵਿੱਚ ਹਾਲ ’ਚ ਆਏ ਸੁਧਾਰ ਬਾਰੇ ਵੀ ਸੰਸਦੀ ਕਮੇਟੀ ਨੂੰ ਸੰਭਾਵੀ ਤੌਰ ’ਤੇ ਜਾਣਕਾਰੀ ਦੇਣਗੇ। -ਪੀਟੀਆਈ
Advertisement
Advertisement
Advertisement