For the best experience, open
https://m.punjabitribuneonline.com
on your mobile browser.
Advertisement

ਹਰ ਘਰ ਤਿਰੰਗਾ ਮੁਹਿੰਮ ਦੀ ਕਾਮਯਾਬੀ ਲਈ ਨਗਰ ਨਿਗਮ ਪੱਬਾਂ ਭਾਰ

06:44 AM Aug 08, 2024 IST
ਹਰ ਘਰ ਤਿਰੰਗਾ ਮੁਹਿੰਮ ਦੀ ਕਾਮਯਾਬੀ ਲਈ ਨਗਰ ਨਿਗਮ ਪੱਬਾਂ ਭਾਰ
ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ ਮੇਅਰ ਕੁਲਦੀਪ ਕੁਮਾਰ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 7 ਅਗਸਤ
ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਦੇਸ਼ ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸ਼ਹਿਰ ਵਾਸੀਆਂ ਨੂੰ ਜੋੜਨ ਲਈ ਚੰਡੀਗੜ੍ਹ ਨਿਗਮ ਨੇ ਵਿਲੱਖਣ ਤਿਰੰਗਾ ਮੁਕਾਬਲਾ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਬੁੱਧਵਾਰ ਨੂੰ ਵੱਖ-ਵੱਖ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ (ਐੱਮਡਬਲਯੂਏ) ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ (ਆਰਡਬਲਯੂਏ) ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ 10 ਤੋਂ 12 ਅਗਸਤ ਤਕ ਚੱਲਣ ਵਾਲੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਮੁਕਾਬਲੇ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਅਰ ਨੇ ਮੀਟਿੰਗ ਦੌਰਾਨ ਸ਼ਹਿਰ ਦੀਆਂ ਸਾਰੀਆਂ ਆਰਡਬਲਯੂਏ ਤੇ ਐੱਮਡਬਲਯੂਏ ਨੂੰ ਇਸ ਵਿੱਚ ਹਿੱਸਾ ਲੈਣ ਅਤੇ ਆਜ਼ਾਦੀ ਦੇ ਜਸ਼ਨ ਨੂੰ ਮਨਾਉਣ ਲਈ ਮਿਸਾਲ ਕਾਇਮ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੂੜਾ ਪ੍ਰਬੰਧਨ, ਪਲਾਸਟਿਕ ਦੀ ਰਹਿੰਦ-ਖੂੰਹਦ ਘਟਾਉਣ, ਕਮਿਊਨਿਟੀ ਜਾਗਰੂਕਤਾ ਅਤੇ ਸਥਾਨਕ ਵਾਤਾਵਰਨ-ਅਨੁਕੂਲ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਹਰ ਨਾਗਰਿਕ ਨੂੰ ਆਪਣੀਆਂ ਗਤੀਵਿਧੀਆਂ ਦੌਰਾਨ ਕੌਮੀ ਝੰਡੇ ਦੀ ਸਤਿਕਾਰ ਅਤੇ ਸਨਮਾਨ ਨਾਲ ਵਰਤੋਂ ਨੂੰ ਯਕੀਨੀ ਬਣਾਉਣ ਲਈ ਵੀ ਬੇਨਤੀ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨੈਸ਼ਨਲ ਫਲੈਗ ਕੋਡ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਗੂਗਲ ਫਾਰਮ ਦੀ ਵਰਤੋਂ ਕਰ ਕੇ 7 ਤੋਂ 9 ਅਗਸਤ ਤੱਕ ਰਜਿਸਟਰ ਕੀਤਾ ਜਾ ਸਕਦਾ ਹੈ। ਇਸ ਦੇ ਨਤੀਜੇ 13 ਅਗਸਤ ਨੂੰ ਐਲਾਨੇ ਜਾਣਗੇ। ਤਿੰਨ ਸਰਵੋਤਮ ਮਾਰਕੀਟ ਐਸੋਸੀਏਸ਼ਨਾਂ ਨੂੰ 15 ਅਗਸਤ ਨੂੰ ਸੁਤੰਤਰਤਾ ਦਿਵਸ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਸਨਮਾਨਿਆ ਜਾਵੇਗਾ। ਬਾਕੀ ਭਾਗ ਲੈਣ ਵਾਲਿਆਂ ਨੂੰ ਨਿਗਮ ਵੱਲੋਂ ਆਪਣੇ ਪੱਧਰ ’ਤੇ 14 ਅਗਸਤ ਨੂੰ ਸਨਮਾਨਿਆ ਜਾਵੇਗਾ।
ਮੇਅਰ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਆਜ਼ਾਦੀ ਦੇ ਜਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਮੁਕਾਬਲੇ ’ਚ ਹਿੱਸਾ ਲੈਣ ਲਈ ਵੱਖ-ਵੱਖ ਸ਼੍ਰੇਣੀਆਂ

  • ਰਚਨਾਤਮਕ ਸੈਲਫੀ ਪੁਆਇੰਟ: ਤਿਰੰਗੇ ਝੰਡੇ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਰਚਨਾਤਮਕਤਾ ਤੇ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਦਾ ਸੈਲਫੀ ਪੁਆਇੰਟ ਡਿਜ਼ਾਈਨ ਕਰਨਾ।
  • ਈਕੋ-ਤਿਰੰਗਾ ਆਰਟ: ਵਾਤਾਵਰਨ ਸੰਭਾਲ ਅਤੇ ਦੇਸ਼ ਭਗਤੀ ਦੇ ਵਿਸ਼ਿਆਂ ਨੂੰ ਦਰਸਾਉਂਦੇ ਹੋਏ ਮੁੜ ਵਰਤੋਂ ਯੋਗ ਸਮੱਗਰੀ ਨਾਲ ਕਲਾਕ੍ਰਿਤੀਆਂ ਬਣਾਉਣਾ।
  • ਤਿਰੰਗਾ-ਥੀਮ ਵਾਲਾ ਪਹਿਰਾਵਾ/ ਫੈਸ਼ਨ: ਨਵੀਨਤਾਕਾਰੀ ਪਹਿਰਾਵੇ, ਬੈਜ ਅਤੇ ਸਟਾਈਲਿੰਗ ਵਿਚਾਰਾਂ ਨੂੰ ਫੈਸ਼ਨ ਰਾਹੀਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦੇ ਹੋਏ ਕੌਮੀ ਝੰਡੇ ਦੇ ਰੰਗਾਂ ਦੀਆਂ ਰਚਨਾਤਮਕ ਵਿਆਖਿਆਵਾਂ ਦਾ ਪ੍ਰਦਰਸ਼ਨ ਕਰਨਾ।
  • ਬੈਨਰ/ਲਾਈਟਿੰਗ: ਤਿਰੰਗੇ ਲਾਈਟਾਂ ਨਾਲ ਭਵਨ ਨੂੰ ਸਜਾਉਣਾ।
  • ਹਰ ਦੁਕਾਨ, ਹਰ ਮੁਹੱਲਾ ਤਿਰੰਗਾ: ਹਰ ਦੁਕਾਨ ਤੇ ਹਰ ਘਰ ’ਤੇ ਕੌਮੀ ਝੰਡਾ ਲਹਿਰਾਉਣਾ।
Advertisement
Advertisement
Author Image

Advertisement