ਸੀਆਰਪੀਐੱਫ ਦੇ 85 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਰਸੋਈਏ ਤਰੱਕੀ ਦੇ ਕੇ ਬਣਾਏ ਹੌਲਦਾਰ
11:37 AM Jun 06, 2024 IST
ਨਵੀਂ ਦਿੱਲੀ, 6 ਜੂਨ
ਦੇਸ਼ ਦੇ ਸਭ ਤੋਂ ਵੱਡੇ ਨੀਮ ਫ਼ੌਜੀ ਬਲ ਸੀਆਰਪੀਐੱਫ ਦੇ 85 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੁੱਲ 2,600 ਰਸੋਈਏ ਅਤੇ ਵਾਟਰ ਕੈਰੀਅਰਜ਼ ਨੂੰ ਤਰੱਕੀ ਦਿੱਤੀ ਗਈ ਹੈ। ਸੀਆਰਪੀਐੱਫ ਦੀ ਸਥਾਪਨਾ 1939 ਵਿੱਚ ਕੀਤੀ ਗਈ ਸੀ ਅਤੇ ਇਸ ਵਿੱਚ ਇਨ੍ਹਾਂ ਦੋ ਵਿਸ਼ੇਸ਼ ਸ਼੍ਰੇਣੀਆਂ ਦੇ ਕੁੱਲ 12,250 ਕਰਮਚਾਰੀ ਹਨ, ਜੋ ਫੋਰਸ ਦੇ ਲਗਪਗ 3.25 ਲੱਖ ਪੁਰਸ਼ ਅਤੇ ਮਹਿਲਾ ਕਰਮਚਾਰੀਆਂ ਲਈ ਰਸੋਈਆਂ, ਕੰਟੀਨਾਂ ਅਤੇ ਹੋਰ ਪ੍ਰਸ਼ਾਸਕੀ ਕਾਰਜਾਂ ਦੇ ਵਿਸ਼ਾਲ ਨੈੱਟਵਰਕ ਨੂੰ ਸੰਭਾਲਦੇ ਹਨ। ਹੁਕਮਾਂ ਰਾਹੀਂ 1700 ਰਸੋਈਏ ਅਤੇ 900 ਵਾਟਰ ਕੈਰੀਅਰਜ਼ ਨੂੰ ਉਨ੍ਹਾਂ ਦੇ ਕਾਂਸਟੇਬਲ ਅਹੁਦਿਆਂ ਤੋਂ ਤਰੱਕੀ ਦੇ ਕੇ ਹੈੱਡ ਕਾਂਸਟੇਬਲ ਵਜੋਂ ਨਿਯੁਕਤ ਕੀਤਾ ਗਿਆ ਹੈ।
Advertisement
Advertisement