‘ਭਾਰਤ ਕੋ ਜਾਣੋ- 2024’ ਪ੍ਰੀਖਿਆ ਲਈ
ਪੱਤਰ ਪ੍ਰੇਰਕ
ਮਾਨਸਾ, 18 ਨਵੰਬਰ
ਭਾਰਤ ਵਿਕਾਸ ਪ੍ਰੀਸ਼ਦ ਮਾਨਸਾ ਵੱਲੋਂ ‘ਭਾਰਤ ਕੋ ਜਾਣੋ-2024’ ਬ੍ਰਾਂਚ ਪੱਧਰੀ ਪ੍ਰੀਖਿਆ ਕਰਵਾਈ ਗਈ, ਜਿਸ ਦੌਰਾਨ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂਆਂ ਨੂੰ ਮਾਈ ਨਿੱਕੋ ਦੇਵੀ ਮਾਡਲ ਸਕੂਲ ਦੇ ਪ੍ਰਿੰਸੀਪਲ ਦਰਸ਼ਨ ਜੋਗਾ ਵੱਲੋਂ ਇਨਾਮ ਵੰਡੇ ਗਏ। ਭਾਰਤੀ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਗੁਰਮੰਤਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ 7 ਨਵੰਬਰ ਨੂੰ ਇਹ ਪ੍ਰੀਖਿਆ ਸਕੂਲ ਪੱਧਰ ’ਤੇ ਕਰਵਾਈ ਗਈ ਸੀ, ਜਿਸ ਵਿੱਚ 1100 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਸ ਵਿੱਚੋਂ ਜੇਤੂ ਜੂਨੀਅਰ ਵਰਗ ਅਤੇ ਸੀਨੀਅਰ ਵਰਗ ਦੇ ਪ੍ਰਤੀ ਸਕੂਲ 2-2 ਵਿਦਿਆਰਥੀਆਂ ਨੇ ਬ੍ਰਾਂਚ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਹੈ। ਪ੍ਰੀਖਿਆ ਦੌਰਾਨ ਚੇਤਨ ਸਿੰਘ ਸਰਵਹਿਤਕਾਰੀ ਵਿੱਦਿਆ ਮੰਦਰ ਦੀਆਂ ਵਿਦਿਆਰਥਣਾਂ ਅਨੁਸ਼ਕਾ ਗਰਗ ਅਤੇ ਹਿਮਾਂਸ਼ੀ ਜੋਸ਼ੀ ਨੇ ਜੂਨੀਅਰ ਵਰਗ ਵਿੱਚੋਂ ਪਹਿਲਾ, ਸਕਸ਼ਮ ਜਿੰਦਲ ਤੇ ਚੰਦਨ ਗਰਗ ਸੈਂਟ ਜੇਵੀਅਰ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜੂਨੀਅਰ ਵਰਗ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸੀਨੀਅਰ ਵਰਗ ’ਚ ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਿਰ ਮਾਨਸਾ ਦੀਆਂ ਵਿਦਿਆਰਥਣਾਂ ਖੁਸ਼ੀ ਅਤੇ ਪਲਕ ਬਾਂਸਲ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਸੇਂਟ ਜੇਵੀਅਰ ਹਾਈ ਸਕੂਲ ਦੇ ਮੋਨਿਤ ਜਿੰਦਲ ਅਤੇ ਨੌਸ਼ੀਨ ਸਿੰਗਲਾ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਈਸ਼ਵਰ ਗੋਇਲ, ਪ੍ਰਮੋਦ ਜਿੰਦਲ, ਅਰੁਣ ਗੁਪਤਾ, ਮੱਖਣ ਲਾਲ, ਜੀ.ਡੀ. ਭਾਟੀਆ, ਰਿੰਕੂ ਮਿੱਤਲ, ਕਪਿਲ ਗਰਗ, ਰੇਨੂ ਜਿੰਦਲ ਤੇ ਵਿਨੇ ਜਿੰਦਲ ਮੌਜੂਦ ਸਨ।