ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੀਤ ਮਹਿੰਦਰ ਸਿੱਧੂ ਲਈ ਦਿੱਲੀ ਦੂਰ ਕਰ ਸਕਦੀਆਂ ਨੇ ‘ਬਾਗੀ ਸੁਰਾਂ’

07:11 AM Apr 19, 2024 IST
ਖ਼ੁਸ਼ਬਾਜ਼ ਸਿੰਘ ਜਟਾਣਾ ਆਪਣੇ ਘਰ ਵਿੱਚ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ।

ਸ਼ਗਨ ਕਟਾਰੀਆ
ਬਠਿੰਡਾ, 18 ਅਪਰੈਲ
ਪਾਰਲੀਮਾਨੀ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਖ਼ਿਲਾਫ਼ ਪਾਰਟੀ ਅੰਦਰੋਂ ‘ਵਿਰੋਧੀ ਸੁਰਾਂ’ ਉੱਠਣ ਲੱਗੀਆਂ ਹਨ। ਇਸ ਦਾ ਖੁੱਲ੍ਹੇਆਮ ਇਜ਼ਹਾਰ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਮੁਕਾਮੀ ਆਗੂਆਂ ਵੱਲੋਂ ਅੱਜ ਇਥੇ ਇਕੱਠ ਕਰਕੇ ਕੀਤਾ ਗਿਆ। ਸੂਤਰਾਂ ਅਨੁਸਾਰ ਤਲਵੰਡੀ ਸਾਬੋ ਹਲਕੇ ਦੇ ਇੰਚਾਰਜ ਖ਼ੁਸ਼ਬਾਜ਼ ਸਿੰਘ ਜਟਾਣਾ ਦੀ ਸਥਾਨਕ ਰਿਹਾਇਸ਼ ’ਤੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ ਇਕੱਠੇ ਹੋਏ। ਉਨ੍ਹਾਂ ਸ੍ਰੀ ਜਟਾਣਾ ਕੋਲ ਪਾਰਟੀ ਉਮੀਦਵਾਰ ਖ਼ਿਲਾਫ਼ ‘ਨਾ-ਖ਼ੁਸ਼ੀ’ ਦਾ ਪ੍ਰਗਟਾਵਾ ਕੀਤਾ। ਜ਼ਿਆਦਾਤਰ ਦਾ ਗਿਲ਼ਾ ਸੀ ਕਿ ਕੁਝ ਦੇਰ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ’ਚੋਂ ਕਾਂਗਰਸ ਵਿੱਚ ਦਲ ਬਦਲੀ ਕਰਕੇ ਪਰਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਹਾਈ ਪ੍ਰੋਫਾਈਲ ਸੀਟ ਬਠਿੰਡਾ ਤੋਂ ਟਿਕਟ ਦੇਣ ਦੀ ਹਾਈ ਕਮਾਨ ਨੇ ਕਾਹਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਸਿਆਂ ਤੋਂ ਪਾਰਟੀ ਨਾਲ ਵਫ਼ਾਦਾਰੀ ਨਿਭਾਉਂਦੇ ਆ ਰਹੇ ਆਗੂਆਂ ਦੀ ਝੋਲ਼ੀ ਇਸ ਫੈਸਲੇ ਨੇ ਨਿਰਾਸ਼ਾ ਪਾਈ ਹੈ। ਸਵਾਲ ਵੀ ਉਠਾਏ ਗਏ ਕਿ ਜੇਕਰ ਵਫ਼ਾਦਾਰਾਂ ਨੂੰ ਇੰਜ ਹੀ ਹਾਸ਼ੀਏ ’ਤੇ ਧੱਕੇ ਇਸੇ ਤਰ੍ਹਾਂ ਦਲ ਬਦਲੂਆਂ ਨੂੰ ਨਿਵਾਜਣ ਦਾ ਵਰਤਾਰਾ ਸਲਾਮਤ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਟੁੱਟੇ ਦਿਲਾਂ ਨੂੰ ਲੈ ਕੇ ਵਰਕਰ ਘਰਾਂ ’ਚ ਬੈਠ ਜਾਣਗੇ ਜਾਂ ਹੋਰ ਦਰਾਂ ਵੱਲ ਮੂੰਹ ਕਰ ਲੈਣਗੇ। ਖ਼ੁਸ਼ਬਾਜ਼ ਜਟਾਣਾ ਨੇ ਆਪਣੇ ਹਲਕੇ ਦੇ ਕਾਂਗਰਸੀਆਂ ਦੇ ਸ਼ਿਕਵੇ ਨੂੰ ਸੁਣ ਕੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦਾ ਦਰਦ ਪਾਰਟੀ ਦੀ ਆਹਲਾ ਲੀਡਰਸ਼ਿਪ ਤੱਕ ਪਹੁੰਚਾਉਣਗੇ। ਸ੍ਰੀ ਜਟਾਣਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਿਆਂ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਸਮੁੱਚੇ ਘਟਨਾਕ੍ਰਮ ਵਿੱਚ ਕੋਈ ਨਿੱਜੀ ਮੁਫ਼ਾਦ ਨਹੀਂ ਹੈ ਅਤੇ ਉਹ ਵਰਕਰਾਂ ਦੇ ਸੁਝਾਵਾਂ ਨੂੰ ਕਾਂਗਰਸ ਹਾਈ ਕਮਾਨ ਦੇ ਸਨਮੁਖ ਰੱਖਣਗੇ। ਉਨ੍ਹਾਂ ਕਿਹਾ ਕਿ ਉਹ ਵਰਕਰਾਂ ਦੀ ਭਾਵਨਾ ਦੀ ਕਦਰ ਕਰਦੇ ਹਨ ਅਤੇ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਪਾਰਟੀ ਦੇ ਉੱਚ ਆਗੂ ਜਿੱਥੇ ਵੀ ਡਿਊਟੀ ਲਾਉਣਗੇ, ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹੋਵਾਂਗਾ।
ਗੌਰਤਲਬ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਤਲਵੰਡੀ ਸਾਬੋ ਹਲਕੇ ਤੋਂ ਖ਼ੁਸ਼ਬਾਜ਼ ਸਿੰਘ ਜਟਾਣਾ ਕਾਂਗਰਸ ਤਰਫ਼ੋਂ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ। ਇਥੋਂ ਦੋਵਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਲਗਾਤਾਰ ਦੂਜੀ ਵਾਰ ਜੇਤੂ ਰਹੇ ਸਨ।

Advertisement

Advertisement
Advertisement