ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਡ ਸਟੇਡੀਅਮ ਦੀ ਸਫ਼ਾਈ ਲਈ ਨਿੱਤਰੇ ਟੈਕਸੀ ਸਟੈਂਡ ਵਾਲੇ

07:03 AM Aug 21, 2024 IST
ਬਨੂੜ ਦੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦੀ ਸਫ਼ਾਈ ਕਰਦੇ ਹੋਏ ਮਜ਼ਦੂਰ। -ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 20 ਅਗਸਤ
ਇੱਥੋਂ ਦੇ ਸ਼ਹੀਦ ਊਧਮ ਸਿੰਘ ਖੇਡ ਸਟੇਡੀਅਮ ਦੀ ਸਫ਼ਾਈ ਦਾ ਮੰਦਾ ਹਾਲ ਹੈ। ਸਮੁੱਚੇ ਸਟੇਡੀਅਮ ਵਿਚ ਵੱਡਾ-ਵੱਡਾ ਘਾਹ-ਫੂਸ ਉੱਗ ਆਇਆ ਹੈ। ਇਸ ਵਿਚ ਕਈਂ ਥਾਵਾਂ ’ਤੇ ਟੋਏ ਵੀ ਪੈ ਗਏ ਹਨ। ਖੇਡ ਸਟੇਡੀਅਮ ਦੀ ਖਸਤਾ ਹਾਲ ਕਾਰਨ ਇੱਥੇ ਸਵੇਰੇ-ਸ਼ਾਮ ਸੈਰ ਕਰਨ ਆਉਂਦੇ ਸ਼ਹਿਰੀ ਅਤੇ ਪ੍ਰੈਕਟਿਸ ਕਰਨ ਆਉਂਦੇ ਖਿਡਾਰੀ ਬਹੁਤ ਪ੍ਰੇਸ਼ਾਨ ਹਨ।
ਨਗਰ ਕੌਂਸਲ ਦੇ ਅਧੀਨ ਆਉਂਦੇ ਇਸ ਸਟੇਡੀਅਮ ਦੀ ਸਫ਼ਾਈ ਵੱਲੋਂ ਤਵੱਜੋ ਨਾ ਦਿੱਤੇ ਜਾਣ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਟੈਕਸੀ ਸਟੈਂਡ ਵਾਲੇ ਸਟੇਡੀਅਮ ਦੀ ਹਾਲਤ ਸੁਧਾਰਨ ਲਈ ਅੱਗੇ ਆਏ ਹਨ। ਟੈਕਸੀ ਸਟੈਂਡ ਦੇ ਪ੍ਰਧਾਨ ਬਲੀ ਸਿੰਘ ਦੀ ਅਗਵਾਈ ਹੇਠ ਟੈਕਸੀ ਚਾਲਕਾਂ ਵੱਲੋਂ ਸਟੇਡੀਅਮ ਦੀ ਸਫ਼ਾਈ ਲਈ ਦਿਹਾੜੀ ਉੱਤੇ ਮਜ਼ਦੂਰ ਲਗਾ ਕੇ ਘਾਹ-ਫੂਸ ਨੂੰ ਸਾਫ਼ ਕਰਾਉਣ ਦਾ ਕੰਮ ਆਰੰਭਿਆ ਗਿਆ ਹੈ। ਪ੍ਰਧਾਨ ਬਲੀ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕੱਲੇ ਬਨੂੜ ਸਟੇਡੀਅਮ ਦਾ ਹੀ ਨਹੀਂ ਸਗੋਂ ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲਾਂ ਦੇ ਆਲੇ-ਦੁਆਲੇ ਵੀ ਸਫ਼ਾਈ ਦੀ ਹਾਲਤ ਬਹੁਤ ਮਾੜੀ ਹੈ। ਉਨ੍ਹਾਂ ਕਿਹਾ ਕਿ ਸਟੇਡੀਅਮ ਦੀ ਸਫ਼ਾਈ ਤੋਂ ਪਹਿਲਾਂ ਉਹ ਸਕੂਲਾਂ ਦੀ ਚਾਰ ਦੀਵਾਰੀ ਦੇ ਬਾਹਰਲੀ ਸਫ਼ਾਈ ਵੀ ਕਰਵਾ ਚੁੱਕੇ ਹਨ।

Advertisement

Advertisement