For the best experience, open
https://m.punjabitribuneonline.com
on your mobile browser.
Advertisement

ਫੁਟਬਾਲ: ਪੰਜਾਬ ਪੁਲੀਸ ਤੇ ਨਾਮਧਾਰੀ ਅਕਾਦਮੀ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ

10:30 AM Feb 12, 2024 IST
ਫੁਟਬਾਲ  ਪੰਜਾਬ ਪੁਲੀਸ ਤੇ ਨਾਮਧਾਰੀ ਅਕਾਦਮੀ ਦੀਆਂ ਟੀਮਾਂ ਫਾਈਨਲ ’ਚ ਪੁੱਜੀਆਂ
Advertisement

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ,11 ਫਰਵਰੀ
ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਫੁਟਬਾਲ ਸਟੇਡੀਅਮ ’ਚ ਪਰਵਾਸੀ ਭਾਰਤੀ ਦਰਸ਼ਨ ਸਿੰਘ ਪਿੰਕਾ ਦੇ ਮਾਤਾ ਸਵਰਗੀ ਜੋਗਿੰਦਰ ਕੌਰ ਨੂੰ ਸਮਰਪਿਤ ਕਰਵਾਏ ਜਾ ਰਹੇ 21ਵੇਂ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁਟਬਾਲ ਟੂਰਨਾਮੈਂਟ ਤੇ ਚੌਥੇ ਦਿਨ ਕਲੱਬ ਤੇ ਪਿੰਡ ਪੱਧਰੀ ਸੈਮੀਫਾਈਨਲ ਮੁਕਾਬਲੇ ਕਰਵਾਏ ਗਏ। ਕਲੱਬ ਵਰਗ ਦੇ ਪਹਿਲੇ ਸੈਮੀਫਾਈਨਲ ਵਿਚ ਨਾਮਧਾਰੀ ਫੁਟਬਾਲ ਅਕੈਡਮੀ ਭੈਣੀ ਸਾਹਿਬ ਦੀ ਟੀਮ ਨੇ 1-1 ਗੋਲ ਦੀ ਬਰਾਬਰੀ ਉਪਰੰਤ 14ਵੀਂ ਪੈਨਲਟੀ ’ਤੇ ਦਲਬੀਰ ਫੁਟਬਾਲ ਅਕੈਡਮੀ ਫਗਵਾੜਾ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ। ਦੂਜੇ ਸੈਮੀਫਾਈਨਲ ਵਿਚ ਪੰਜਾਬ ਪੁਲੀਸ ਜਲੰਧਰ ਦੀ ਟੀਮ ਨੇ 1-1 ਦੀ ਬਰਾਬਰੀ ਉਪਰੰਤ ਪੈਨਲਟੀ ਕਿੱਕਾਂ ਰਾਹੀਂ 6-5 ਦੇ ਮੁਕਾਬਲੇ ਉਲੰਪੀਅਨ ਜਰਨੈਲ ਸਿੰਘ ਫੁਟਬਾਲ ਅਕੈਡਮੀ ਗੜ੍ਹਸ਼ੰਕਰ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ। ਪਿੰਡ ਪੱਧਰੀ ਪਹਿਲੇ ਸੈਮੀਫਾਈਨਲ ਵਿਚ ਪੱਦੀ ਸੂਰਾ ਸਿੰਘ ਨੇ 4-2 ਦੇ ਫਰਕ ਨਾਲ ਪਨਾਮ ਨੂੰ ਹਰਾ ਕੇ ਅਤੇ ਦੂਜੇ ਸੈਮੀਫਾਈਨਲ ਵਿਚ ਧਮਾਈ ਦੀ ਟੀਮ ਨੇ ਸਿੰਬਲੀ ਨੂੰ 5-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਪਾ ਲਿਆ।

Advertisement

Advertisement
Author Image

Advertisement
Advertisement
×