ਫੁਟਬਾਲ: ਸਾਲ ਬਾਅਦ ਵਾਪਸੀ ਕਰਨ ਵਾਲਾ ਨੇਮਾਰ ਮੁੜ ਜ਼ਖ਼ਮੀ
07:40 AM Nov 06, 2024 IST
ਰਿਆਧ: ਸੱਟ ਕਾਰਨ 12 ਮਹੀਨੇ ਬਾਹਰ ਰਹਿਣ ਮਗਰੋਂ ਹਾਲ ਹੀ ਵਿੱਚ ਫੁਟਬਾਲ ’ਚ ਵਾਪਸੀ ਕਰਨ ਵਾਲਾ ਬ੍ਰਾਜ਼ੀਲ ਦਾ ਸਟਾਰ ਖਿਡਾਰੀ ਨੇਮਾਰ ਆਪਣੇ ਦੂਜੇ ਮੈਚ ’ਚ ਮੁੜ ਜ਼ਖ਼ਮੀ ਹੋ ਗਿਆ। ਏਐੱਫਸੀ ਚੈਂਪੀਅਨਜ਼ ਲੀਗ ਦੇ ਏਲੀਟ ਗਰੁੱਪ ਦੇ ਇਸ ਮੈਚ ਵਿੱਚ ਨੇਮਾਰ ਆਪਣੇ ਸਾਊਦੀ ਅਰਬ ਦੇ ਆਪਣੇ ਕਲੱਬ ਅਲ ਹਿਲਾਲ ਲਈ 58ਵੇਂ ਮਿੰਟ ਵਿੱਚ ਮੈਦਾਨ ’ਤੇ ਉਤਰਿਆ ਪਰ ਖੇਡ ਖ਼ਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਉਸ ਨੂੰ ਮੈਦਾਨ ਛੱਡਣਾ ਪਿਆ। -ਏਪੀ
Advertisement
Advertisement