ਫੁਟਬਾਲ ਲੀਗ: ਦਿੱਲੀ ਨੇ ਕੇਰਲਾ ਨੂੰ 2-0 ਨਾਲ ਹਰਾਇਆ
07:08 AM Mar 25, 2024 IST
Advertisement
ਕੋੜੀਕੋਡ: ਬ੍ਰਾਜ਼ੀਲ ਦੇ ਸਟ੍ਰਾਈਕਰ ਸਰਜੀਓ ਬਾਰਬੋਜ਼ਾ ਦੇ ਦੋਹਰੇ ਗੋਲਾਂ ਨਾਲ ਦਿੱਲੀ ਐਫਸੀ ਨੇ ਗੋਕੁਲਮ ਕੇਰਲ ਐਫਸੀ ਨੂੰ ਫੁਟਵਾਲ ਦੇ ਲੀਗ ਮੈਚ ਵਿਚ 2-0 ਨਾਲ ਹਰਾ ਦਿੱਤਾ ਹੈ। ਇਸ ਜਿੱਤ ਤੋਂ ਬਾਅਦ ਦਿੱਲੀ ਐਫਸੀ ਦੇ 21 ਮੈਚਾਂ ਵਿੱਚ 26 ਅੰਕ ਅੰਕ ਹੋ ਗਏ ਹਨ ਤੇ ਉਹ ਸੱਤਵੇਂ ਸਥਾਨ ’ਤੇ ਹੈ। ਦੂਜੇ ਪਾਸੇ ਗੋਕੁਲਮ ਕੇਰਲ 22 ਮੈਚਾਂ ’ਚ 36 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਗੋਕੁਲਮ ਵਿੰਗਰ ਨੇ ਮੈਚ ਦੇ ਪਹਿਲੇ ਅੱਧ ਵਿੱਚ ਕਈ ਮੌਕੇ ਗੁਆਏ ਜਿਸ ਤੋਂ ਬਾਅਦ ਦਿੱਲੀ ਐਫਸੀ ਵਿਰੋਧੀ ਟੀਮ ’ਤੇ ਹਾਵੀ ਹੋ ਗਿਆ। ਇਸ ਮੈਚ ਵਿਚ ਗੋਕੁਲਮ ਦੇ ਫਾਰਵਰਡ ਖਿਡਾਰੀਆਂ ਦੇ ਹੌਸਲੇ ਪਸਤ ਦੇਖੇ ਗਏ ਤੇ ਉਹ ਪੂਰੇ ਮੈਚ ਵਿਚ ਆਪਣੀ ਲੈਅ ਹਾਸਲ ਨਾ ਕਰ ਸਕੇ। ਦੱਸਣਾ ਬਣਦਾ ਹੈ ਕਿ ਬ੍ਰਾਜ਼ੀਲ ਦੇ ਸਟ੍ਰਾਈਕਰ ਸਰਜੀਓ ਬਾਰਬੋਜ਼ਾ ਨੇ ਮੈਚ ਖਤਮ ਹੋਣ ਤੋਂ ਤਿੰਨ ਮਿੰਟ ਪਹਿਲਾਂ ਦੂਜਾ ਗੋਲ ਕਰ ਕੇ ਵਿਰੋਧੀ ਟੀਮ ਦੀਆਂ ਮੈਚ ਬਰਾਬਰ ਕਰਨ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ। -ਪੀਟੀਆਈ
Advertisement
Advertisement
Advertisement