For the best experience, open
https://m.punjabitribuneonline.com
on your mobile browser.
Advertisement

ਫੁੱਟਬਾਲ: ਲਾਲਪੁਰਾ ਦੀ ਟੀਮ ਜੇਤੂ

07:39 AM Apr 26, 2024 IST
ਫੁੱਟਬਾਲ  ਲਾਲਪੁਰਾ ਦੀ ਟੀਮ ਜੇਤੂ
Advertisement

ਅਜਨਾਲਾ (ਪੱਤਰ ਪ੍ਰੇਰਕ): ਸ਼ਾਹੀਨ ਸਪੋਰਟਸ ਕਲੱਬ ਵੱਲੋਂ ਜਗਦੇਵ ਖੁਰਦ ਵਿੱਚ ਕਰਵਾਏ ਗਏ 37ਵੇਂ ਬ੍ਰਹਮ ਗਿਆਨੀ ਬਾਬਾ ਕਰਨ ਦਾਸ ਜੀ ਯਾਦਗਾਰੀ ਓਪਨ ਫੁਟਬਾਲ ਖੇਡ ਮੁਕਾਬਲਿਆਂ ਦੌਰਾਨ ਲਾਲਪੁਰਾ ਫੁਟਬਾਲ ਟੀਮ ਨੇ ਜਗਦੇਵ ਖੁਰਦ ਦੀ ਟੀਮ ਨੂੰ ਹਰਾ ਕੇ ਜੇਤੂ ਝੰਡੀ ਗੱਡੀ ਹੈ ਜਦੋਂਕਿ ਫਾਈਨਲ ਮੈਚ ਵਿੱਚ ਪੁੱਜਣ ਲਈ 24 ਟੀਮਾਂ ਦੇੇ ਰੋਮਾਂਚਕ ਮੁਕਾਬਲੇ ਹੋਏ। ਜੇਤੂ ਟੀਮਾਂ ’ਚ ਇਨਾਮ ਵੰਡਣ ਲਈ ਕਰਵਾਏ ਗਏ ਸਮਾਗਮ ਦੌਰਾਨ ਕਲੱਬ ਦੇ ਫਾਊਂਡਰ ਪ੍ਰਧਾਨ, ਖੇਡ ਪ੍ਰਮੋਟਰ ਤੇ ਸਮਾਜ ਸੇਵੀ ਪ੍ਰਿੰਸੀਪਲ ਸਰਬਜੋਤ ਸਿੰਘ ਗਿੱਲ, ਪਿੰਡ ਦੇ ਸਰਪੰਚ ਮਾਸਟਰ ਬਲਵਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਮਨਜੀਤ ਸਿੰਘ ਤੇ ਨਹਿਰੂ ਯੁਵਾ ਕੇਂਦਰ ਦੇ ਰਹੇ ਸੂਬਾਈ ਕੋਆਰਡੀਨੇਟਰ ਬਿਕਰਮਜੀਤ ਸਿੰਘ ਗਿੱਲ ਨੇ ਖੇਡਾਂ ਨੂੰ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਮਹੱਤਵਪੂਰਨ ਕਰਾਰ ਦਿੱਤਾ। ਇਸ ਮੌਕੇ ਸਰਪੰਚ ਮਾਸਟਰ ਬਲਵਿੰਦਰ ਸਿੰਘ, ਰਛਪਾਲ ਸਿੰਘ ਤੇ ਮਨਜੀਤ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×