ਫੁਟਬਾਲ: ਅੰਡਰ-20 ਏਸ਼ਿਆਈ ਕੱਪ ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ
07:04 AM Sep 22, 2024 IST
Advertisement
ਨਵੀਂ ਦਿੱਲੀ: ਭਾਰਤ ਨੇ ਲਾਓਸ ਵਿੱਚ 25 ਤੋਂ 29 ਸਤੰਬਰ ਤੱਕ ਹੋਣ ਵਾਲੇ 2025 ਏਐੱਫਸੀ ਅੰਡਰ-20 ਏਸ਼ਿਆਈ ਕੱਪ ਕੁਆਲੀਫਾਇਰ ਲਈ 23 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਗਰੁੱਪ ਜੀ ਵਿੱਚ ਇਰਾਨ, ਮੰਗੋਲੀਆ ਅਤੇ ਮੇਜ਼ਬਾਨ ਲਾਓਸ ਨਾਲ ਰੱਖਿਆ ਗਿਆ ਹੈ। ਅੰਡਰ-20 ਭਾਰਤੀ ਟੀਮ ਵਿੱਚ ਗੋਲਕੀਪਰ ਦਿਵਯਜ ਧਵਲ ਠੱਕਰ, ਸਾਹਿਲ, ਪ੍ਰਿਯਾਂਸ ਦੂਬੇ ਤੇ ਡਿਫੈਂਡਰ ਪਰਮਵੀਰ, ਐੱਲ. ਹੇਮਬਾ ਮਿਤੈਈ, ਐੱਨ. ਸੂਰਜਕੁਮਾਰ ਸਿੰਘ, ਮਾਲੇਮਗੰਬਾ ਸਿੰਘ, ਧਨਜੀਤ ਅਸ਼ਾਂਗਬਮ, ਮਨਬੀਰ ਬਾਸੁਮਤਰੀ, ਥਾਮਸ ਚੇਰੀਅਨ, ਸੋਨਮ ਟੀ.ਐੱਲ. ਅਤੇ ਮਿੱਡਫੀਲਡਰ ਮਨਜੋਤ ਸਿੰਘ ਧਾਮੀ, ਵੀ. ਗੁਈਟੇ, ਆਕਾਸ਼ ਟਿਰਕੀ, ਅਬਿੰਦਾਸ ਯੇਸੁਦਾਸਨ, ਇਸ਼ਾਨ ਸਿਸੋਦੀਆ, ਐੱਮ. ਕਿਪਜੇਨ ਅਤੇ ਫਾਰਵਰਡਰ ਕੇਲਵਿਨ ਸਿੰਘ, ਕੋਰੋਊ ਸਿੰਘ, ਮੋਨਿਰੁਲ ਮੌਲਾ, ਟੀ. ਗਾਂਗਟੇ, ਨਾਓਬਾ ਮੈਤਈ ਪੀ., ਜੀ. ਗੋਯਾਰੀ ਅਤੇ ਮੁੱਖ ਕੋਚ ਰੰਜਨ ਚੌਧਰੀ ਸ਼ਾਮਲ ਹਨ। -ਪੀਟੀਆਈ
Advertisement
Advertisement
Advertisement