ਫੁਟਬਾਲ: ਗੁਰੂ ਨਾਨਕ ਸਕੂਲ ਦੇ ਖਿਡਾਰੀਆਂ ਦੀ ਝੰਡੀ
ਜਗਮੋਹਨ ਸਿੰਘ
ਘਨੌਲੀ, 1 ਅਗਸਤ
ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਵਿੱਚ ਜ਼ੋਨਲ ਸਕੱਤਰ ਰਣਵੀਰ ਸਿੰਘ ਦੀ ਦੇਖਰੇਖ ਹੇਠ ਚੱਲ ਰਹੇ ਮੁਕਾਬਲਿਆਂ ਦੌਰਾਨ ਅੰਡਰ 14 ਫੁਟਬਾਲ ਮੁਕਾਬਲਿਆਂ ਵਿੱਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਧੀ ਮਾਜਰਾ ਦੀ ਟੀਮ ਜੇਤੂ ਰਹੀ। ਇਸ ਮੁਕਾਬਲੇ ’ਚ ਸਰਕਾਰੀ ਹਾਈ ਸਕੂਲ ਘਨੌਲਾ ਨੇ ਦੂਜਾ ਅਤੇ ਸਸਸਸ ਘਨੌਲੀ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਮੁਕਾਬਲਿਆਂ ਦੌਰਾਨ ਗੁਰੂ ਨਾਨਕ ਮਾਡਲ ਸ.ਸ. ਸਕੂਲ ਲੋਦੀ ਮਾਜਰਾ ਦੀ ਟੀਮ ਨੇ ਪਹਿਲਾ, ਆਰਟੀਪੀ ਹਾਈ ਸਕੂਲ ਨੂੰਹੋ ਕਲੋਨੀ ਦੀ ਟੀਮ ਨੇ ਦੂਜਾ ਅਤੇ ਸਸਸਸ ਘਨੌਲੀ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 19 ਵਰਗ ਵਿੱਚ ਸਸਸਸ ਘਨੌਲੀ ਦੀ ਟੀਮ ਨੇ ਪਹਿਲਾ, ਸਸਸਸ ਲੋਦੀ ਮਾਜਰਾ ਨੇ ਦੂਜਾ ਅਤੇ ਗੁਰੂ ਨਾਨਕ ਮਾਡਲ ਸ ਸ ਸਕੂਲ ਲੋਦੀ ਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਨਰਿੰਦਰ ਸਿੰਘ ਪੀਟੀਆਈ ਵਿੱਤ ਸਕੱਤਰ, ਦਵਿੰਦਰ ਸਿੰਘ ਡੀਪੀਈ, ਕੁਲਵਿੰਦਰ ਸਿੰਘ, ਸਰਬਜੀਤ ਕੌਰ, ਭੁਪਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਸਿੰਘ, ਜਸਪ੍ਰੀਤ ਸਿੰਘ, ਹਰਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ।