For the best experience, open
https://m.punjabitribuneonline.com
on your mobile browser.
Advertisement

25 ਮਈ ਨੂੰ ਮਨਾਇਆ ਜਾਵੇਗਾ ਫੁਟਬਾਲ ਦਿਵਸ

07:10 AM May 09, 2024 IST
25 ਮਈ ਨੂੰ ਮਨਾਇਆ ਜਾਵੇਗਾ ਫੁਟਬਾਲ ਦਿਵਸ
Advertisement

ਸੰਯੁਕਤ ਰਾਸ਼ਟਰ: ਦੁਨੀਆ ਭਰ ਦੇ ਫੁਟਬਾਲ ਪ੍ਰਸ਼ੰਸਕਾਂ ਕੋਲ ਹੁਣ ਹਰ ਸਾਲ ਦੁਨੀਆ ਦੀ ਸਭ ਤੋਂ ਮਸ਼ਹੂਰ ਖੇਡ ਦਾ ਜਸ਼ਨ ਮਨਾਉਣ ਲਈ 25 ਮਈ ਦਾ ਦਿਨ ਹੋਵੇਗਾ। ਸੰਯੁਕਤ ਰਾਸ਼ਟਰ ਮਹਾਸਭਾ ਨੇ ਮੰਗਲਵਾਰ ਨੂੰ 25 ਮਈ ਨੂੰ ਵਿਸ਼ਵ ਫੁਟਬਾਲ ਦਿਵਸ ਐਲਾਨਣ ਦਾ ਮਤਾ ਪਾਸ ਕੀਤਾ। ਮਤੇ ਅਨੁਸਾਰ ਇਹ ਦਿਨ ਸਾਰੇ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਇਤਿਹਾਸ ਦੇ ਪਹਿਲੇ ਕੌਮਾਂਤਰੀ ਫੁਟਬਾਲ ਟੂਰਨਾਮੈਂਟ ਦੀ 100ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ, ਜੋ 25 ਮਈ, 1924 ਨੂੰ ਪੈਰਿਸ ਵਿੱਚ ਓਲੰਪਿਕ ਖੇਡਾਂ ਦੌਰਾਨ ਕਰਵਾਇਆ ਗਿਆ ਸੀ। ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ ਨੇ ਸੰਸਦ ਮੈਂਬਰਾਂ ਦੀਆਂ ਤਾੜੀਆਂ ਦੀ ਗੂੰਜ ਦਰਮਿਆਨ ਰਾਸ਼ਟਰਪਤੀ ਡੇਨਿਸ ਫਰਾਂਸਿਸ ਦੀ ਮੌਜੂਦਗੀ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਇਸ ਨੂੰ 160 ਤੋਂ ਵੱਧ ਦੇਸ਼ਾਂ ਵੱਲੋਂ ਹਮਾਇਤ ਦਿੱਤੀ ਗਈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×