ਫੁਟਬਾਲ ਮੁਕਾਬਲੇ: ਲੜਕੀਆਂ ਦੀ ਰੁੜਕਾ ਕਲਾਂ ਦੀ ਟੀਮ ਮੋਹਰੀ
ਨਿੱਜੀ ਪੱਤਰ ਪ੍ਰੇਰਕ
ਗੁਰਾਇਆ, 25 ਦਸੰਬਰ
ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਪੰਜਾਬ ਭਰ ਦੇ ਖਿਡਾਰੀਆਂ (ਲੜਕੇ-ਲੜਕੀਆਂ) ਦੀ ਖੇਡ ਅਤੇ ਸਰਵਪੱਖੀ ਵਿਕਾਸ ਲਈ ਚਲਾਈ ਜਾ ਰਹੀ 12ਵੀਂ ਐਜੂਕੇਸ਼ਨਲ ਫੁਟਬਾਲ ਅਤੇ ਕਬੱਡੀ ਲੀਗ ਦੇ 7ਵੇਂ ਪੜਾਅ ਦੇ ਫੁਟਬਾਲ ਮੁਕਾਬਲੇ ਯੂਥ ਫੁਟਬਾਲ ਕਲੱਬ ਰੁੜਕਾ ਕਲਾਂ ਸਟੇਡੀਅਮ ਵਿਖੇ ਕਰਵਾਏ ਗਏ। ਉਮਰ ਵਰਗ ਅੱਠ ਸਾਲ ਲੜਕੇ ਵਿੱਚ ਰੁੜਕਾ ਕਲਾਂ ਸੀ ਟੀਮ, ਲੜਕੀਆਂ ਵਿੱਚ ਰੁੜਕਾ ਕਲਾਂ (ਡੀ), ਰੁੜਕਾ ਕਲਾਂ ਬੀ ਟੀਮਾਂ ਜੇਤੂ ਰਹੀਆਂ।
ਉਮਰ ਵਰਗ 10 ਸਾਲ ਲੜਕੇ ਬੁੰਡਾਲਾ (ਏ), ਉਮਰ ਵਰਗ 12 ਸਾਲ ਪੂਲ-ਬੀ ਲੜਕੇ ਢੀਂਡਸਾ (ਏ) ਟੀਮਾਂ ਜੇਤੂ। ਢੀਂਡਸਾ ਏ ਅਤੇ ਚੱਕ-ਮੁਗਲਾਣੀ ਟੀਮਾਂ ਵਿੱਚਕਾਰ ਸਕੋਰ 1-1, ਰੁੜਕਾ ਕਲਾਂ (ਏ) ਅਤੇ ਚੱਕ-ਮੁਗਲਾਣੀ ਟੀਮਾਂ ਵਿੱਚਕਾਰ ਸਕੋਰ 1-1 ਨਾਲ ਬਰਾਬਰ ਰਿਹਾ। ਉਮਰ ਵਰਗ 12 ਸਾਲ ਲੜਕੀਆਂ ਰੁੜਕਾ ਕਲਾਂ ਅਤੇ ਜਮਸ਼ੇਰ ਟੀਮਾਂ ਵਿੱਚਕਾਰ ਮੈਚ 1-1 ਨਾਲ ਬਰਾਬਰ ਰਿਹਾ ਅਤੇ ਰੁੜਕਾ ਕਲਾਂ ਟੀਮ ਜੇਤੂ ਰਹੀ। ਉਮਰ ਵਰਗ 14 ਸਾਲ ਪੂਲ (ਏ) ਲੜਕਿਆਂ ਵਿੱਚ ਜਮਸ਼ੇਰ, ਪੂਲ (ਬੀ) ਲੜਕਿਆਂ ਵਿੱਚ ਚੱਕ ਮੁਗਲਾਣੀ ਅਤੇ ਖੁਸਰੋਪੁਰ ਟੀਮਾਂ ਜੇਤੂ ਰਹੀਆਂ। ਉਮਰ ਵਰਗ 14 ਸਾਲ ਲੜਕੀਆਂ ਰੁੜਕਾ ਕਲਾਂ ਟੀਮ ਜੇਤੂ ਰਹੀ। ਉਮਰ ਵਰਗ 16 ਸਾਲ ਪੂਲ (ਏ) ਲੜਕੇ ਜਮਸ਼ੇਰ ਅਤੇ ਪੂਲ (ਬੀ) ਵਿੱਚ ਲੜਕੇ ਨਕੋਦਰ ਟੀਮਾਂ ਜੇਤੂ ਰਹੀਆਂ।